Who Was Diogo Alves: ਯੂਰਪ ਦੇ ਸਭ ਤੋਂ ਖ਼ਤਰਨਾਕ ਅਪਰਾਧੀ ਡਿਓਗੋ ਐਲਵੇਸ ਦਾ ਕੱਟਿਆ ਹੋਇਆ ਸਿਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਉਸ ਦੀਆਂ ਖੁੱਲ੍ਹੀਆਂ ਅੱਖਾਂ ਦੇਖ ਕੇ ਕੋਈ ਵੀ ਵਿਅਕਤੀ ਡਰ ਜਾਵੇ। ਉਸ ਦੀ ਮੌਤ ਦੇ 180 ਸਾਲ ਬਾਅਦ ਵੀ ਉਸ ਦੀਆਂ ਅੱਖਾਂ ਉਸੇ ਤਰ੍ਹਾਂ ਦਿਖਾਈ ਦਿੰਦੀਆਂ ਹਨ। ਉਸ ਦਾ ਕੱਟਿਆ ਹੋਇਆ ਸਿਰ ਕੱਚ ਦੇ ਜਾਰ 'ਚ ਸੁਰੱਖਿਅਤ ਰੱਖਿਆ ਹੋਇਆ ਹੈ। ਪੁਰਤਗਾਲ 'ਚ ਸਭ ਤੋਂ ਵੱਧ ਕਤਲ ਕਰਨ ਵਾਲੇ ਇਸ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਬਾਅਦ ਉਸ ਦਾ ਸਿਰ ਵੱਢ ਕੇ ਸੁਰੱਖਿਅਤ ਰੱਖਿਆ ਗਿਆ। ਐਲਵੇਸ ਨੂੰ 'The Aqueduct Murderer' ਵਜੋਂ ਵੀ ਜਾਣਿਆ ਜਾਂਦਾ ਸੀ।
ਪੁਲ ਨੂੰ ਹੀ ਬਣਾਇਆ ਅਪਰਾਧ ਦਾ ਅੱਡਾ
ਦਰਅਸਲ, ਐਲਵੇਸ ਨੇ ਇੱਕ ਪੁਲ ਨੂੰ ਅਪਰਾਧ ਦਾ ਅੱਡਾ ਬਣਾਇਆ ਹੋਇਆ ਸੀ। ਉਹ ਪਿੰਡ ਨੂੰ ਸ਼ਹਿਰ ਨਾਲ ਜੋੜਨ ਵਾਲੇ ਪੁਲ 'ਤੇ ਲੁਕ-ਛਿਪ ਕੇ ਬੈਠ ਜਾਂਦਾ ਸੀ। ਉਹ ਉੱਥੋਂ ਆਉਣ ਵਾਲੇ ਕਿਸਾਨਾਂ ਦੀ ਲੁੱਟ ਕਰਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਪੁਲ ਤੋਂ ਧੱਕਾ ਦੇ ਕੇ ਹੇਠਾਂ ਪਾਣੀ 'ਚ ਸੁੱਟ ਦਿੰਦਾ ਸੀ।
ਕਾਨੂੰਨ ਨੇ ਸੁਣਾਈ ਸੀ ਮੌਤ ਦੀ ਸਜ਼ਾ
ਐਲਵੇਸ ਦੀ ਇਹ ਖੂਨੀ ਖੇਡ ਕਾਫੀ ਦੇਰ ਤੱਕ ਸਫਲ ਰਹੀ, ਕਿਉਂਕਿ ਲੋਕਾਂ ਦੀ ਮੌਤ ਖੁਦਕੁਸ਼ੀ ਹੀ ਲੱਗ ਰਹੀ ਸੀ। ਉਸ ਨੂੰ ਪੂਰੇ ਯੂਰਪ ਦਾ ਸਭ ਤੋਂ ਵਹਿਸ਼ੀ ਅਤੇ ਭਿਆਨਕ ਕਾਤਲ ਮੰਨਿਆ ਜਾਂਦਾ ਹੈ। 70 ਕਤਲ ਕਰਨ ਤੋਂ ਬਾਅਦ ਉਹ ਕਾਨੂੰਨ ਦੀ ਗ੍ਰਿਫ਼ਤ 'ਚ ਆ ਗਿਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
ਲਿਸਬਨ ਯੂਨੀਵਰਸਿਟੀ 'ਚ ਰੱਖਿਆ ਗਿਆ ਸਿਰ
ਇਸ ਖ਼ਤਰਨਾਕ ਅਪਰਾਧੀ ਦਾ ਸਿਰ ਇਸ ਸਮੇਂ ਫਾਰਮਲਡੀਹਾਈਡ ਨਾਲ ਕੱਚ ਦੇ ਜਾਰ 'ਚ ਰੱਖਿਆ ਗਿਆ ਹੈ। ਉਸ ਦੇ ਸਿਰ ਨੂੰ ਲਿਸਬਨ ਯੂਨੀਵਰਸਿਟੀ 'ਚ ਰਿਸਰਚ ਲਈ ਰੱਖਿਆ ਗਿਆ ਹੈ। ਵਿਗਿਆਨੀ ਉਸ ਦੇ ਦਿਮਾਗ ਦਾ ਅਧਿਐਨ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਸਕਦੀਆਂ ਹਨ।
ਫ੍ਰੀਨੋਲੋਜੀ ਦਾ ਚੱਲਿਆ ਸੀ ਦੌਰ
ਦੱਸ ਦੇਈਏ ਕਿ ਕਿਸੇ ਸਮੇਂ ਯੂਰਪ 'ਚ ਕਿਸੇ ਦੇ ਦਿਮਾਗ ਨੂੰ ਸਟੱਡੀ ਕਰਨ ਦਾ ਕ੍ਰੇਜ਼ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਕੁਝ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਸਕਦੀਆਂ ਹਨ। ਯੂਰਪ 'ਚ ਇਸ ਅਧਿਐਨ ਨੂੰ ਫ੍ਰੀਨੋਲੋਜੀ ਕਿਹਾ ਜਾਂਦਾ ਹੈ।