Crime News: ਪਤੀ ਪਤਨੀ ਦਾ ਰਿਸ਼ਤਾ ਬਹੁਤ ਨੇੜਤਾ ਵਾਲਾ ਮੰਨਿਆ ਜਾਂਦਾ ਹੈ ਕਿ ਪਰ ਨਾਗੌਰ ਤੋਂ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਦਰਅਸਲ ਸ਼ਰਾਬ ਦੇ ਨਸ਼ੇ 'ਚ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਰੱਸੀ ਨਾਲ ਬਾਈਕ ਦੇ ਪਿਛੇ ਬੰਨ੍ਹ ਕੇ ਪਿੰਡ ਅੰਦਰ ਘਸੀਟਿਆ ਗਿਆ। ਇਸ ਮੌਕੇ ਪਤਨੀ ਰੌਲਾ ਪਾਉਂਦੀ ਰਹੀ ਪਰ ਨਾ ਤਾਂ ਪਤੀ ਨੂੰ ਕੋਈ ਰਹਿਮ ਆਇਆ ਅਤੇ ਨਾ ਹੀ ਗੁਆਂਢੀਆਂ ਨੇ ਉਸ ਨੂੰ ਬਚਾਇਆ।
ਇਸ ਬਾਬਤ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ, ਸੋਮਵਾਰ ਨੂੰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਾਹਰਸਿੰਘਪੁਰਾ ਪਿੰਡ ਦੇ ਰਹਿਣ ਵਾਲੇ ਪ੍ਰੇਮਰਾਮ ਮੇਘਵਾਲ (28) ਨੂੰ ਸੋਮਵਾਰ ਦੁਪਹਿਰ ਨੂੰ ਸ਼ਾਂਤੀ ਭੰਗ ਕਰਨ ਦੀ ਧਾਰਾ ਤਹਿਤ ਗ੍ਰਿਫਤਾਰ ਕੀਤਾ ਗਿਆ। ਘਟਨਾ ਕਰੀਬ ਇੱਕ ਮਹੀਨਾ ਪਹਿਲਾਂ ਦੀ ਹੈ। ਪੀੜਤਾ ਆਪਣੀ ਸਾਲੀ ਸ਼ਾਰਦਾ ਨਾਲ ਜੈਸਲਮੇਰ ਦੇ ਮੋਹਨਗੜ੍ਹ 'ਚ ਹੈ। ਪੀੜਤਾ ਵੱਲੋਂ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ।
ਜਾਣਕਾਰੀ ਅਨੁਸਾਰ ਪ੍ਰੇਮਰਾਮ ਦਾ ਵਿਆਹ 6 ਮਹੀਨੇ ਪਹਿਲਾਂ ਪੰਜਾਬ ਦੀ ਰਹਿਣ ਵਾਲੀ ਸੁਮਿਤਰਾ (25) ਨਾਲ 2 ਲੱਖ ਰੁਪਏ ਦੇ ਕੇ ਹੋਇਆ ਸੀ। ਸੁਮਿੱਤਰਾ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪ੍ਰੇਮਰਾਮ ਦੀ ਭੈਣ ਸ਼ਾਰਦਾ, ਮਾਮਾ ਅਤੇ ਮਾਸੀ ਨੇ ਸੁਮਿਤਰਾ ਦੀ ਮਾਂ ਨੂੰ 2 ਲੱਖ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਵਿਆਹ ਤੋਂ ਬਾਅਦ ਪ੍ਰੇਮਰਾਮ ਸੁਮਿਤਰਾ ਨੂੰ ਨਾਹਰਸਿੰਘਪੁਰਾ ਲੈ ਆਇਆ। ਸੁਮਿਤਰਾ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।
ਗੁਆਂਢੀਆਂ ਨੇ ਦੱਸਿਆ ਕਿ ਵਿਆਹ ਦੇ ਬਾਅਦ ਤੋਂ ਹੀ ਪ੍ਰੇਮਰਾਮ ਸੁਮਿਤਰਾ ਨੂੰ ਬੰਧਕ ਬਣਾ ਕੇ ਰੱਖਦਾ ਸੀ। ਉਸ ਨੂੰ ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ। ਸੁਮਿੱਤਰਾ ਆਂਢ-ਗੁਆਂਢ ਦੀਆਂ ਔਰਤਾਂ ਨਾਲ ਗੱਲ ਵੀ ਨਹੀਂ ਕਰ ਸਕਦੀ ਸੀ। ਪ੍ਰੇਮਰਾਮ ਸ਼ਰਾਬ ਦਾ ਆਦੀ ਸੀ। ਪ੍ਰੇਮਰਾਮ ਨੂੰ ਸ਼ੱਕ ਸੀ ਕਿ ਗੁਆਂਢੀ ਉਸ ਨੂੰ ਵਰਗਲਾਉਣਗੇ ਕਿਉਂਕਿ ਉਸ ਨੇ ਪਤਨੀ ਖਰੀਦੀ ਸੀ।
ਇਹ ਵੀ ਪੜ੍ਹੋ-Punjab News: 15 ਅਗਸਤ ਤਾਂ ਆ ਗਈ ਹੁਣ ਪੰਜਾਬੀਆਂ ਨੂੰ ਕੀ ਕਹਿਣਗੇ CM ਮਾਨ ? ਨਸ਼ਾ ਤਾਂ ਅਜੇ ਵੀ ਘਰਾਂ 'ਚ ਵਿਛਾ ਰਿਹਾ ਸੱਥਰ !
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।