ਸ਼ਰਾਬੀ ਪਤੀ ਤੋਂ ਤੰਗ ਪਤਨੀ ਨੇ ਵੇਲਣੇ ਨਾਲ ਕਰ ਦਿੱਤਾ ਇਹ ਕਾਰਾ
ਏਬੀਪੀ ਸਾਂਝਾ | 02 Jul 2020 04:52 PM (IST)
ਪਤੀ ਦੇ ਸ਼ਰੀਬ ਪੀਣ ਤੇ ਘਰੇਲੂ ਹਿੰਸਾ ਤੋਂ ਗੁੱਸੇ 'ਚ ਆਈ ਪਤਨੀ ਨੇ ਆਪਣੀ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਹਿਲਾ ਨੂੰ ਬੁਧਵਾਰ ਨੂੰ ਕਤਲ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ।
ਸੰਕੇਤਕ ਤਸਵੀਰ
ਪਟਨਾ: ਪਤੀ ਦੇ ਸ਼ਰੀਬ ਪੀਣ ਤੇ ਘਰੇਲੂ ਹਿੰਸਾ ਤੋਂ ਗੁੱਸੇ 'ਚ ਆਈ ਪਤਨੀ ਨੇ ਆਪਣੀ ਪਤੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਹਿਲਾ ਨੂੰ ਬੁਧਵਾਰ ਨੂੰ ਕਤਲ ਦੇ ਜੁਰਮ ਹੇਠ ਗ੍ਰਿਫਤਾਰ ਕਰ ਲਿਆ। ਮਾਮਲਾ ਬਿਹਾਰ ਦੀ ਰਾਜਧਾਨੀ ਪਾਟਨਾ ਦੇ ਇੱਕ ਪਿੰਡ ਦਾ ਹੈ। ਪੁਲਿਸ ਮੁਤਾਬਕ ਵਾਰਦਾਤ 8 ਸੈਕਟਰ ਦੀ ਜੇਜੇ ਕੋਲੋਨੀ ਦੀ ਹੈ ਜਿੱਥੇ 30 ਸਾਲਾ ਮਹਿਲਾ ਨੇ ਪਤੀ ਦੀਆਂ ਮਾੜੀਆਂ ਆਦਤਾਂ ਤੋਂ ਤੰਗ ਆ ਵੇਲਣੇ ਨਾਲ ਆਪਣੇ ਪਤੀ ਦਾ ਕਤਲ ਕਰ ਦਿੱਤਾ ਜਦੋਂ ਉਹ ਬੇਹੋਸ਼ੀ ਦੀ ਹਾਲਾਤ 'ਚ ਸੀ ਤੇ ਉਸ ਦੇ ਹੱਥ ਬੰਨ੍ਹੇ ਹੋਏ ਸਨ। ਗੁਡੀਆ ਤੇ ਚੁਨੂੰ ਪਾਸਵਾਨ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ ਤੇ ਇੱਥੇ ਮਜ਼ਦੂਰੀ ਦਾ ਕੰਮ ਕਰਦੇ ਸਨ। ਗੁਡੀਆ ਦੇ 32 ਸਾਲਾ ਪਤੀ ਦੀ ਲਾਸ਼ ਉਨ੍ਹਾਂ ਦੇ ਘਰ ਦੇ ਹੀ ਕੋਲ 26 ਜੂਨ ਦੀ ਸਵੇਰ ਨੂੰ ਮਿਲੀ ਸੀ। ਲਾਸ਼ ਤੇ ਕਈ ਸਾਰੇ ਸੱਟ ਦੇ ਨਿਸ਼ਾਨ ਸਨ। ਪੁਲਿਸ ਮੁਤਾਬਕ ਮ੍ਰਿਤਕ ਦੇ ਰਿਸ਼ਤੇਦਾਰ ਦੀ ਸ਼ਿਕਾਇਤ ਤੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ। ਜਾਂਚ ਦੌਰਾਨ ਹੀ ਇਹ ਖੁਲਾਸਾ ਹੋਇਆ ਹੈ ਕਿ ਮ੍ਰਿਤਕ ਦੀ ਪਤਨੀ ਉਸ ਦੀਆਂ ਸ਼ਰਾਬ ਪੀਣ ਦੀਆਂ ਆਦਤਾਂ ਤੋਂ ਤੰਗ ਸੀ ਤੇ ਰੋਜ਼ ਰੋਜ਼ ਦੇ ਕਲੇਸ਼ ਤੋਂ ਪ੍ਰੇਸ਼ਾਨ ਸੀ।