ਨਵੀਂ ਦਿੱਲੀ: ਭਾਰਤ 'ਚ ਸੋਲਰ ਬਿਜਲੀ ਦੀ ਦਰ ਘੱਟੋ-ਘੱਟ ਪੱਧਰ 'ਤੇ ਪਹੁੰਚ ਗਈ ਹੈ। ਹਾਲ ਹੀ 'ਚ ਸੋਲਰ ਐਨਰਜੀ ਪੈਦਾ ਕਰਨ ਵਾਲੀਆਂ ਛੇ ਕੰਪਨੀਆਂ ਨੇ ਆਪਣੀ ਬੋਲੀ 'ਚ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਵੇਚਣ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ 'ਚ ਪੰਜ ਵਿਦੇਸ਼ੀ ਕੰਪਨੀਆਂ ਹਨ ਜੋ ਮਿਲ ਕੇ 2000 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਇਸ ਬੋਲੀ 'ਚ ਸਫਲ ਹੋਣ ਵਾਲੀ ਭਾਰਤ ਦੀ ਇਕਲੌਤੀ ਕੰਪਨੀ ਰੀ-ਨੀਊ ਪਾਵਰ ਹੈ।
ਹੁਣ ਤਕ ਸੋਲਰ ਐਨਰਜੀ ਦੀ ਘੱਟੋ ਘੱਟ ਟੈਰਿਫ 2.44 ਰੁਪਏ ਪ੍ਰਤੀ ਯੂਨਿਟ ਸੀ। ਤਾਜ਼ਾ ਬੋਲੀ ਮੁਤਾਬਕ ਸਪੇਨ ਦੀ ਕੰਪਨੀ ਸੋਲਰਪੈਕ ਨੇ 300 ਮੈਗਾਵਾਟ ਬਿਜਲੀ ਬਣਾਉਣ ਦਾ ਠੇਕਾ ਹਾਸਲ ਕੀਤਾ ਹੈ। ਕੰਪਨੀ ਨੇ 2.36 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਬਣਾਉਣ ਦੀ ਬੋਲੀ ਲਾਈ ਹੈ। ਇਟਲੀ ਦੀ ਕੰਪਨੀ ਏਨਲ ਗ੍ਰੀਨ 300 ਮੈਗਾਵਾਟ ਸੋਲਰ ਐਨਰਜੀ 2.37 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਦਾ ਕਰੇਗੀ। ਭਾਰਤੀ ਕੰਪਨੀ ਰੀਨੀਊ ਪਾਵਰ 400 ਮੈਗਾਵਾਟ ਬਿਜਲੀ 2.38 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਣਾਏਗੀ।
ਦਰਅਸਲ ਕੋਰੋਨਾ ਵਾਇਰਸ ਲੌਕਡਾਊਨ ਦੌਰਾਨ ਪੈਦਾ ਹੋਈ ਮੰਦੀ 'ਚ ਸੋਲਰ ਉਪਕਰਨ ਕਾਫੀ ਸਸਤੇ ਹੋ ਗਏ ਹਨ। ਇਸ ਲਈ ਕੰਪਨੀਆਂ ਲਈ ਸੋਲਰ ਐਨਰਜੀ ਦੇ ਉਤਪਾਦਨ 'ਚ ਕਾਫੀ ਘੱਟ ਲਾਗਤ ਆ ਰਹੀ ਹੈ। ਹਾਲਾਂਕਿ ਭਾਰਤੀ ਡਿਵੈਲਪਰ ਬਿਜਲੀ ਦੀ ਮੰਗ 'ਚ ਕਮੀ ਤੋਂ ਫਿਕਰਮੰਦ ਹਨ।
ਇਹ ਵੀ ਪੜ੍ਹੋ:
ਦਿਲਜੀਤ ਦੋਸਾਂਝ ਦੀ ਸੀਰੀਅਸ ਫੋਟੋ ਦਾ ਸੋਸ਼ਲ ਮੀਡੀਆ 'ਤੇ ਧਮਾਕਾ, ਮਿਲੇ ਲੱਖਾਂ ਲਾਈਕਸ
ਭਾਰਤ ਵਾਲੇ ਪਾਸਿਓਂ ਕਰਤਾਰਪੁਰ ਲਾਂਘਾ ਬੋਰੀਆਂ ਨਾਲ ਬੰਦ, ਹੜ੍ਹਾਂ ਦਾ ਦਿੱਤਾ ਹਵਾਲਾ
ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦਾ ਵੱਡਾ ਘਾਲਾਮਾਲਾ, ਸਿੱਖਿਆ ਮੰਤਰੀ ਵੀ ਬਣੇ ਅਣਜਾਣ
ਜਥੇਦਾਰ ਦਾ ਖ਼ਾਲਿਸਤਾਨ 'ਤੇ ਹੋਰ ਵੱਡਾ ਬਿਆਨ, ਐਸਜੀਪੀਸੀ ਨੇ ਵੀ ਭਰੀ ਹਾਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ