Man poses as Hardeep Puri: ਦਿੱਲੀ ਦੀ ਗੀਤਾ ਕਲੋਨੀ ਦਾ ਰਹਿਣ ਵਾਲਾ ਵਿਅਕਤੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਪ੍ਰੋਫਾਈਲ ਤਸਵੀਰ ਆਪਣੇ ਵਟਸਐਪ 'ਤੇ ਲਾ ਕੇ ਨਾਗਾਲੈਂਡ ਦੇ ਭਾਜਪਾ ਆਗੂਆਂ ਨੂੰ ਸੰਦੇਸ਼ ਭੇਜਦਾ ਸੀ। ਕੋਹਿਮਾ ਪੁਲਿਸ ਵੱਲੋਂ ਦਿੱਤੇ ਗਏ ਵੇਰਵਿਆਂ ਤੋਂ ਬਾਅਦ ਗੀਤਾ ਕਾਲੋਨੀ ਥਾਣੇ ਦੀ ਪੁਲਿਸ ਨੇ ਟੈਕਨੀਕਲ ਸਰਵੀਲੈਂਸ ਰਾਹੀਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਕੋਲੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।


ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਜ਼ੀਰੋ ਐਫਆਈਆਰ ਕੋਹਿਮਾ ਤੋਂ ਪੂਰਬੀ ਦਿੱਲੀ ਦੇ ਗੀਤਾ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਤਬਦੀਲ ਕੀਤੇ ਜਾਣ ਤੋਂ ਬਾਅਦ ਦਰਜ ਕੀਤਾ ਗਿਆ ਹੈ। ਮੁਲਜ਼ਮ ਹਰਦੀਪ ਸਿੰਘ ਪੁਰੀ ਦੀ ਪ੍ਰੋਫਾਈਲ ਤਸਵੀਰ ਲਗਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮਦਦ ਲਈ ਉਸ ਦੇ ਨਾਂ ’ਤੇ ਭਾਜਪਾ ਆਗੂਆਂ ਤੋਂ ਪੈਸੇ ਮੰਗ ਰਿਹਾ ਸੀ। ਹਾਲਾਂਕਿ ਅਜੇ ਤੱਕ ਅਜਿਹਾ ਕੁਝ ਵੀ ਨਹੀਂ ਮਿਲਿਆ ਹੈ ਜਿਸ ਤੋਂ ਇਹ ਸਪੱਸ਼ਟ ਹੋ ਸਕੇ ਕਿ ਸਿਰਫ ਇਹ ਵਿਅਕਤੀ ਹੀ ਅਜਿਹੇ ਸੰਦੇਸ਼ ਭੇਜ ਰਿਹਾ ਸੀ।


ਇਹ ਵੀ ਪੜ੍ਹੋ: ਰਾਸ਼ਟਰੀ ਮਿਲਟਰੀ ਕਾਲਜ 'ਚ ਦਾਖ਼ਲਾ ਲੈਣ ਦਾ ਸੁਨਹਿਰੀ ਮੌਕਾ, ਜਾਣੋ ਫਾਰਮ ਭਰਨ ਤੋਂ ਲੈਕੇ ਪ੍ਰੀਖਿਆ ਤੱਕ ਪੂਰਾ ਤਰੀਕਾ


ਪੁਲਿਸ ਨੂੰ ਸਾਈਬਰ ਕ੍ਰਾਈਮ ਦਾ ਸ਼ੱਕ


ਪੁਲਿਸ ਦਾ ਮੰਨਣਾ ਹੈ ਕਿ ਉਹ ਵੀ ਸਾਈਬਰ ਹਮਲੇ ਦਾ ਸ਼ਿਕਾਰ ਹੋ ਸਕਦਾ ਹੈ। ਹੋ ਸਕਦਾ ਹੈ ਕਿ ਇਸ ਵਿਅਕਤੀ ਦਾ ਫ਼ੋਨ ਹੈਕ ਕਰ ਲਿਆ ਗਿਆ ਹੋਵੇ। ਇਹ ਮਾਮਲਾ 3 ਫਰਵਰੀ ਨੂੰ ਕੋਹਿਮਾ 'ਚ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਨੂੰ ਨਾਗਾਲੈਂਡ ਅਤੇ ਗੀਤਾ ਕਾਲੋਨੀ ਪੁਲਿਸ ਸਟੇਸ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।


ਪੁਲਿਸ ਨੂੰ ਫਿਸ਼ਿੰਗ ਲਿੰਕ ਭੇਜਣ ਦਾ ਸ਼ੱਕ


ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਪੁਲਿਸ ਰੋਹਿਤ ਮੀਨਾ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਦੀ ਫੋਟੋ ਵਟਸਐਪ 'ਤੇ ਪਾ ਦਿੱਤੀ ਸੀ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਵਟਸਐਪ ਅਕਾਊਂਟ ਉਸ ਨੂੰ ਫਿਸ਼ਿੰਗ ਲਿੰਕ ਭੇਜ ਕੇ ਜਾਂ ਓਟੀਪੀ ਰਾਹੀਂ ਹੈਕ ਕੀਤਾ ਜਾ ਸਕਦਾ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਵਾਟਸਐਪ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ: Firozabad News : ਕੁੱਤੇ ਨੂੰ ਲੈ ਕੇ ਝਗੜੇ 'ਚ ਬਜ਼ੁਰਗ ਵਿਅਕਤੀ ਦੀ ਕੁੱਟ -ਕੁੱਟ ਕੇ ਕੀਤੀ ਹੱਤਿਆ , ਜ਼ਖਮੀ ਔਰਤ ਦੀ ਹਾਲਤ ਨਾਜ਼ੁਕ