Punjab News: ਅੰਮ੍ਰਿਤਸਰ ਦੇ ਅਜਨਾਲਾ ਤੋਂ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਘਟਨਾ ਸਾਹਮਣੇ ਆਈ ਹੈ। ਪਿੰਡ ਗਿਆਮਪੁਰ ਵਿੱਚ ਇੱਕ ਪਰਿਵਾਰਕ ਝਗੜੇ ਦੌਰਾਨ 28 ਸਾਲਾ ਨੌਜਵਾਨ ਨੂੰ ਉਸ ਦੇ ਹੀ ਮਾਪਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ।

Continues below advertisement

ਪਤਨੀ ਨੂੰ ਘਰ ਲਿਆਉਣ ਨੂੰ ਲੈਕੇ ਵਧਿਆ ਵਿਵਾਦ

Continues below advertisement

ਮ੍ਰਿਤਕ ਸਿਮਰਨਜੰਗ ਸਿੰਘ ਆਪਣੀ ਪਤਨੀ ਨਵਪ੍ਰੀਤ ਕੌਰ ਅਤੇ ਉਨ੍ਹਾਂ ਦੇ ਦੋ ਸਾਲ ਦੇ ਪੁੱਤਰ ਨੂੰ ਘਰ ਵਾਪਸ ਲਿਆਉਣਾ ਚਾਹੁੰਦਾ ਸੀ। ਨਵਪ੍ਰੀਤ ਕੁਝ ਸਮਾਂ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ। ਉਸ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਵਿੱਚ ਰੋਜ਼ ਕਲੇਸ਼ ਰਹਿੰਦਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੀ ਸੀ ਜਿਸ ਕਰਕੇ ਉਸਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ।

ਨਵਪ੍ਰੀਤ ਦੇ ਅਨੁਸਾਰ, ਉਸ ਦੀ ਸੱਸ ਉਸ ਦੀ ਵਾਪਸੀ ਦੇ ਖਿਲਾਫ ਸੀ। ਸਿਮਰਨਜੰਗ ਦੇ ਮਾਪੇ ਕਥਿਤ ਤੌਰ 'ਤੇ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਦੁਬਾਰਾ ਵਿਆਹ ਕਰੇ। ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਸੀ। ਐਤਵਾਰ ਸਵੇਰੇ ਸਿਮਰਨਜੰਗ ਆਪਣੇ ਸਹੁਰੇ ਉਸਨੂੰ ਮਨਾਉਣ ਗਿਆ। ਇਸ ਦੌਰਾਨ ਦਵੋਂ ਮੀਆ-ਬੀਵੀ ਵਿਚਾਲੇ  ਝਗੜਾ ਹੋ ਗਿਆ। ਸਿਮਰਨਜੰਗ ਦੇ ਮਾਪੇ ਵੀ ਆ ਗਏ, ਅਤੇ ਝਗੜਾ ਵੱਧ ਗਿਆ।

ਗੁੱਸੇ ਵਿੱਚ ਆ ਕੇ, ਦੋਸ਼ੀ ਮਾਪਿਆਂ ਨੇ ਸਿਮਰਨਜੰਗ 'ਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਉਸਦੇ ਸਿਰ 'ਤੇ ਕਈ ਵਾਰ, ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਸੱਟਾਂ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦ੍ਰਿਸ਼ ਨੇ ਮੌਜੂਦ ਲੋਕਾਂ ਨੂੰ ਹੈਰਾਨ ਕਰ ਦਿੱਤਾ। ਨਵਪ੍ਰੀਤ ਅਤੇ ਉਸਦੇ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। ਨਵਪ੍ਰੀਤ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਵਾਪਸ ਆਉਣ ਲਈ ਤਿਆਰ ਸੀ, ਪਰ ਉਸ ਦੇ ਸਹੁਰੇ ਹਮੇਸ਼ਾ ਉਸ ਨਾਲ ਸਖ਼ਤ ਅਤੇ ਦੁਰਵਿਵਹਾਰ ਕਰਦੇ ਰਹੇ ਹਨ।

ਨਵਪ੍ਰੀਤ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਧੀ ਨਾਲ ਵਿਆਹ ਤੋਂ ਬਾਅਦ ਤੋਂ ਹੀ ਕੁੱਟਿਆ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਅਜਨਾਲਾ ਪੁਲਿਸ ਸਟੇਸ਼ਨ ਦੇ ਅਧਿਕਾਰੀ ਹਿਮਾਂਸ਼ੂ ਭਗਤ ਨੇ ਕਿਹਾ ਕਿ ਪੀੜਤ ਦੇ ਦਾਦਾ ਜੀ ਦੇ ਬਿਆਨ ਦੇ ਆਧਾਰ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਸਿਮਰਨਜੰਗ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਉਸਦੀ ਮਾਂ ਫਰਾਰ ਹੈ।