ਅੰਮ੍ਰਿਤਸਰ : 1 ਸਤਬੰਰ ਤੋਂ 14 ਸਤੰਬਰ ਤੱਕ ਤਿਬੜੀ ਭਰਤੀ ਰੈਲੀ ਵਿੱਚ ਮੈਡੀਕਲ ਯੋਗ ਉਮੀਦਵਾਰਾਂ ਦੀ ਕਾਮਨ ਦਾਖਲਾ ਇਮਤਿਹਾਨ ਆਰਮੀ ਪਬਲਿਕ ਸਕੂਲ ਖਾਸਾ ਕੈਂਟ ਵਿਖੇ 16 ਅਕਤੂਬਰ, 2022 ਨੂੰ  ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਟੈਸਟ 4 ਸ੍ਰੇਣੀਆਂ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ (ਸਾਰੇ ਹਥਿਆਰ) ਅਤੇ ਅਗਨੀਵਰ ਟਰੇਡਮੈਨ ਦਾ ਹੋਵੇਗਾ।


 

ਭਰਤੀ ਰੈਲੀ ਅਧਿਕਾਰੀ ਨੇ ਦੱਸਿਆ ਕਿ ਯੋਗ ਉਮੀਦਵਾਰ 16 ਅਕਤੂਬਰ ਨੂੰ ਸਵੇਰੇ 6 ਵਜੇ ਟੀ:ਸੀ:ਪੀ 9 ’ਤੇ ਆਪਣਾ ਦਾਖਲਾ ਕਾਰਡ ਸਮੇਤ ਰਿਪੋਰਟ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਲ ਲੋੜੀਂਦੀ ਪਾਣੀ ਦੀ ਬੋਤਲ ਅਤੇ ਖਾਣ-ਪੀਣ ਵਾਲੀਆਂ ਚੀਜਾਂ ਲੈ ਕੇ ਆਉਣ ਤਾਂ ਜੋ ਪ੍ਰੀਖਿਆ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਪੋਸਣ ਮਿਲ ਸਕੇ। 

 


 

ਉਮੀਦਵਾਰਾਂ ਨੂੰ ਸਖਤੀ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਕੋਈ ਵੀ ਮੋਬਾਈਲ, ਬਲੂਟੂਥ ਯੰਤਰ ਲੈ ਕੇ ਨਾ ਜਾਣ ਅਤੇ  ਸਥਾਨ ਦੇ ਅੰਦਰ ਕਿਸੇ ਵੀ ਅਨੁਚਿਤ ਢੰਗ ਦੀ ਵਰਤੋਂ ਨਾ ਕਰਨ ਕਿਉਂਕਿ ਉਹਨਾਂ ਨੂੰ ਅੱਗੇ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਜਾਵੇਗਾ।

 

 
ਦੱਸ ਦੇਈਏ ਕਿ ਅਗਨੀਵੀਰ ਭਰਤੀ ਰੈਲੀ ਦੇ ਸਬੰਧ 'ਚ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਭਰਤੀ 'ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ ਰਿਕਾਰਡ ਆਪਣੇ ਨਾਲ ਰੱਖਣਾ ਹੋਵੇਗਾ। ਕਿਹਾ ਗਿਆ ਹੈ ਕਿ ਕਿਸੇ ਦਲਾਲ ਦੇ ਝੂਠੇ ਜਾਲ ਵਿੱਚ ਨਾ ਫਸੋ। ਭਰਤੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿਊਟਰਾਈਜ਼ਡ ਹੈ। ਉਮੀਦਵਾਰਾਂ ਨੂੰ ਟਾਊਟਾਂ ਦੁਆਰਾ ਗੁੰਮਰਾਹ ਹੋ ਕੇ ਕੀਮਤੀ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ।

ਉਨ੍ਹਾਂ ਦੱਸਿਆ ਕਿ ਉਮੀਦਵਾਰ ਜਾਅਲੀ ਐਡਮਿਟ ਕਾਰਡ ਅਤੇ ਮਾਰਕ ਸ਼ੀਟ ਅਤੇ ਹੋਰ ਰਿਕਾਰਡ ਵਰਤ ਕੇ ਰੈਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਨਾ ਕਰਨ। ਇਸ ਨੂੰ ਕੰਪਿਊਟਰ ਸਾਫਟਵੇਅਰ ਰਾਹੀਂ ਫੜਿਆ ਜਾਵੇਗਾ ਅਤੇ ਉਮੀਦਵਾਰ ਨੂੰ ਪੁਲਿਸ  ਹਵਾਲੇ ਕਰ ਦਿੱਤਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਨੇ ਆਧਾਰ ਐਨਰੋਲਮੈਂਟ ਆਈਡੀ (ਈਆਈਡੀ) ਨਾਲ ਰਜਿਸਟਰ ਕੀਤਾ ਹੈ, ਉਨ੍ਹਾਂ ਨੂੰ ਅਸਲ ਈਆਈਡੀ ਸਲਿੱਪ ਲਿਆਉਣ ਦੀ ਲੋੜ ਹੈ, ਜਿਸ ਤੋਂ ਬਿਨਾਂ ਉਨ੍ਹਾਂ ਨੂੰ ਰੈਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।