Amritsar News: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦੱਸ ਦੇਈਏ ਕਿ ਕੁਝ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਸ ਕਾਰਨ ਮੁਲਾਜ਼ਮਾਂ ਵਿਚਾਲੇ ਹਲਚਲ ਮੱਚ ਗਈ ਹੈ। ਦੱਸ ਦੇਈਏ ਕਿ ਜੀ. ਐੱਸ. ਟੀ. ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਦਫ਼ਤਰ ’ਚ ਕੰਮ ਕਰਨ ਲਈ ਕਿਹਾ ਗਿਆ ਹੈ। ਉਕਤ ਹੁਕਮ ਜੀ. ਐੱਸ. ਟੀ. ਵਿਭਾਗ ਦੇ ਫਾਇਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਅਜੀਤ ਬਾਲਾਜੀ ਜੋਸ਼ੀ (ਆਈ. ਏ. ਐੱਸ.) ਦੇ ਨਿਰਦੇਸ਼ਾਂ ’ਤੇ 31 ਮਾਰਚ 2026 ਤੱਕ ਲਾਗੂ ਕੀਤੇ ਗਏ ਹਨ। ਸ਼ਨੀਵਾਰ ਦੀ ਛੁੱਟੀ ਰੱਦ ਕਰਨ ਦੇ ਹੁਕਮਾਂ ਬਾਰੇ ਇਹ ਕਿਹਾ ਗਿਆ ਹੈ ਕਿ ਇਹ ਟਾਰਗੈੱਟ ਪੂਰਾ ਕਰਨ ਲਈ ਦਿੱਤੇ ਜਾ ਰਹੇ ਹਨ।

Continues below advertisement

ਸੂਤਰਾਂ ਮੁਤਾਬਕ ਛੁੱਟੀ ਰੱਦ ਕਰਨ ਦੇ ਇਹ ਹੁਕਮ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਲਈ ਵੀ ਲਾਗੂ ਹੋ ਸਕਦੇ ਹਨ। ਜਾਣਕਾਰੀ ਮੁਤਾਬਕ ਪਿਛਲੇ ਸਮੇਂ ’ਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਧਿਕਾਰੀਆਂ-ਕਰਮਚਾਰੀਆਂ ਦੀਆਂ ਛੁੱਟੀਆਂ ਹਫ਼ਤੇ ’ਚ ਦੋ ਦਿਨ ਨਿਸ਼ਚਿਤ ਕੀਤੀਆਂ ਗਈਆਂ ਸਨ। ਬਣੇ ਨਿਯਮ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਕਰਮਚਾਰੀ ਛੁੱਟੀ ਕਰਦੇ ਸਨ। ਦਰਅਸਲ ਇਹ ਦੋਵੇਂ ਛੁੱਟੀਆਂ ਇਸ ਲਈ ਲਗਾਤਾਰ ਕੀਤੀਆਂ ਗਈਆਂ ਸਨ ਕਿਉਂਕਿ ਐਤਵਾਰ ਦੇ ਦਿਨ ਆਮ ਬਾਜ਼ਾਰ ਬੰਦ ਹੁੰਦੇ ਹਨ, ਜਿਸ ਕਾਰਨ ਸਰਕਾਰੀ ਕਰਮਚਾਰੀ ਇਸ ਦਿਨ ਬਾਜ਼ਾਰ ’ਚੋਂ ਆਪਣੀ ਪੂਰੇ ਹਫ਼ਤੇ ਦੀ ਖਰੀਦੋ-ਫਰੋਖਤ ਕਰਦੇ ਹਨ ਅਤੇ ਪਰਿਵਾਰ ਦੇ ਪੈਂਡਿੰਗ ਕੰਮ ਨਿਪਟਾਉਂਦੇ ਹਨ।

ਇਸੇ ਲਈ ਸ਼ਨੀਵਾਰ ਦੀ ਵਿਸ਼ੇਸ਼ ਛੁੱਟੀ ਹੁੰਦੀ ਹੈ। ਸ਼ਨੀਵਾਰ ਨੂੰ ਉੱਥੇ ਪਹੁੰਚਣ ’ਤੇ ਪਤਾ ਲੱਗਾ ਕਿ ਜੀ. ਐੱਸ. ਟੀ. ਹੈੱਡਕੁਆਰਟਰ ’ਚ ਆਮ ਦਿਨਾਂ ਵਾਂਗ ਹੀ ਕੰਮ ਹੋ ਰਿਹਾ ਹੈ ਅਤੇ ਸਾਰੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਵਿੱਤ ਕਮਿਸ਼ਨਰ ਟੈਕਸੇਸ਼ਨ ਦੇ ਨਵੇਂ ਹੁਕਮਾਂ ਮੁਤਾਬਕ ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਆਮ ਦਿਨਾਂ ਵਾਂਗ ਸ਼ਨੀਵਾਰ ਨੂੰ ਆਪਣੇ ਦਫ਼ਤਰ ਪਹੁੰਚਣਾ ਅਤੇ ਵਿਧੀਵਤ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ, ਜੋ ਲਾਗੂ ਹੁੰਦੇ ਹੀ ਨਿਰੰਤਰ ਚੱਲ ਰਿਹਾ ਹੈ।

Continues below advertisement

ਹਾਲਾਂਕਿ ਸਰਕਾਰੀ ਹੁਕਮਾਂ ਕਾਰਨ ਹੋ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਵਿਭਾਗ ਦੇ ਲੱਗਭਗ ਸਾਰੇ ਕਰਮਚਾਰੀ ਅਤੇ ਅਧਿਕਾਰੀ ਅੰਦਰਖਾਤੇ ਤਾਂ ਬੇਹੱਦ ਨਾਰਾਜ਼ ਹਨ ਪਰ ਇਤਰਾਜ਼ ਜਤਾਉਣ ਦੇ ਮਾਮਲੇ ’ਚ ਕੋਈ ਵੀ ਇਸ ਬਾਰੇ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਦੱਸ ਰਿਹਾ।