Amritsar News : ਅੰਮ੍ਰਿਤਸਰ 'ਚ 3 ਅਤੇ 4 ਨਵੰਬਰ ਨੂੰ NSG ਵੱਲੋਂ ਮੌਕ ਡਰਿੱਲ ਕੀਤੀ ਜਾਵੇਗੀ। ਇਸ ਮੌਕੇ ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ। 

 

ਉਨ੍ਹਾਂ ਦੱਸਿਆ ਕਿ NSG ਵੱਲੋਂ ਕਾਊਂਟਰ ਟੈਰੋਰਿਜ਼ਮ ਦੇ ਖਿਲਾਫ਼ ਸਾਲ 'ਚ ਦੋ ਵਾਰ ਮੌਕ ਡਰਿੱਲ ਕੀਤੀ ਜਾਂਦੀ ਹੈ ,ਇਸ ਵਾਰ NSG ਨੇ ਅੰਮ੍ਰਿਤਸਰ ਨੂੰ ਚੁਣਿਆ ਹੈ। NSG ਦੀਆਂ ਟੀਮਾਂ ਅੰਮ੍ਰਿਤਸਰ 'ਚ ਮੌਕ ਡਰਿਲ ਕਰਨਗੀਆਂ। 3 ਨਵੰਬਰ ਨੂੰ ਬਾਅਦ ਦੁਪਹਿਰ ਮੌਕ ਡਰਿੱਲ ਸ਼ੁਰੂ ਹੋਵੇਗੀ ਤੇ 4 ਨਵੰਬਰ ਸਵੇਰ ਤੱਕ ਖ਼ਤਮ ਹੋਵੇਗੀ।


 ਇਹ ਵੀ ਪੜ੍ਹੋ : Stubble burning : ਫਿਰੋਜ਼ਪੁਰ 'ਚ ਪਰਾਲੀ ਸਾੜਨ ਕਾਰਨ ਆਸਮਾਨ ਹੋਇਆ ਧੁੰਦਲਾ , ਚਾਰੇ ਪਾਸੇ ਛਾਇਆ ਹਨੇਰਾ



ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ,ਖੰਨਾ ਪੇਪਰ ਮਿਲ ,ਸਿਵਲ ਸਕੱਤ੍ਰੇਤ ,ਸੀਪੀ ਆਫਸ ,ਟਰੀਲੀਅਮ ਮਾਲ ,ਏਅਰਪੋਰਟ , ਖਾਲਸਾ ਕਾਲਜ ਵਿਖੇ ਮੌਕ ਡਰਿਲ ਕੀਤੀ ਜਾਵੇਗੀ। ਇਸ ਦੌਰਾਨ ਕਈ ਥਾਵਾਂ 'ਤੇ ਫਾਇਰਿੰਗ ਵੀ ਹੋਵੇਗੀ ਤੇ ਧਮਾਕਿਆਂ ਦੀ ਆਵਾਜ ਵੀ ਆਏਗੀ। ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਕਿਹਾ ਕਿ ਲੋਕ ਘਬਰਾਉਣ ਨਾ ਅਤੇ ਨਾ ਹੀ ਪੈਨਿਕ ਕਰਨ। 


ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਕੁਝ ਸੜਕਾਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ। ਕੁਝ ਦਫਤਰ ਵੀ ਖਾਲੀ ਕਰਵਾਏ ਜਾਣਗੇ। ਸਿਟੀਜਨ ਨੂੰ ਵੀ ਅੇੈਨਅੇੈਸਜੀ ਬਾਹਰ ਕੱਢੇਗੀ। ਕੱਲ ਅੰਮ੍ਰਿਤਸਰ ਤੋਂ ਇਲਾਵਾ ਤ੍ਰਿਵੇੰਦਰਮ 'ਚ ਵੀ NSG ਦੀ ਮੌਕ ਡਰਿੱਲ ਹੋਵੇਗੀ। ਇਹ ਦੋ ਮਹੀਨੇ ਤੋਂ ਇਸ ਦੀ ਤਿਆਰੀ ਚੱਲ ਰਹੀ ਹੈ। ਬਹੁਤ ਚੋਣਵੇਂ ਥਾਵਾਂ 'ਤੇ ਮੌਕ ਡਰਿੱਲ ਹੋਵੇਗੀ। 


ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਇਸ ਮੌਕ ਡਰਿੱਲ ਦਾ ਕੋਈ ਸੰਬੰਧ ਨਹੀਂ ਤੇ ਇਸ ਦੀਆਂ ਅੇੈਨਅੇੈਸਜੀ ਤੇ ਪੰਜਾਬ ਪੁਲਸ ਨੇ ਤਿਆਰੀਆਂ ਦੋ ਮਹੀਨੇ ਤੋਂ ਚੱਲ ਰਹੀਆਂ ਸਨ। ਇਹ ਮੌਕ ਡਰਿੱਲ ਆਮ ਲੋਕਾਂ ਦੇ ਲਈ ਵੀ ਹੈ। ਕੋਈ ਇਸ ਨੂੰ ਅਸਲੀ ਨਾ ਸਮਝ ਲੈਣ ਤੇ ਸੈਲਫ ਡਿਫੈੰਸ 'ਚ ਆਪਣਾ ਹਥਿਆਰ ਨਾ ਇਸਤੇਮਾਲ ਕਰਨ। ਅੰਮ੍ਰਿਤਸਰ 'ਚ ਬਹੁਤ ਸਾਰੇ ਲੋਕਾਂ ਕੋਲ ਲਾਇਸੰਸੀ ਹਥਿਆਰ ਹਨ ਤੇ ਲੋਕ ਇਸ ਨੂੰ ਅਸਲੀ ਨਾ ਸਮਝ ਲੈਣ , ਲੋਕ ਮੌਕ ਡਰਿੱਲ ਨੂੰ ਦੇਖ ਕੇ ਘਬਰਾਉਣ ਨਾ।