young man suicide: ਅੰਮ੍ਰਿਤਸਰ ਤੋਂ ਇੱਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। 15 ਅਪ੍ਰੈਲ ਯਾਨੀਕਿ ਕੱਲ੍ਹ ਦੇਰ ਰਾਤ ਇੱਕ ਨੌਜਵਾਨ ਵੱਲੋਂ ਸੁਸਾਇਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਮਨੀਸ਼ ਕੁਮਾਰ ਵੱਜੋਂ ਹੋਈ ਹੈ। ਨੌਜਵਾਨ ਬਾਬਾ ਰਾਮਦੇਵ ਦੀ ਕੰਪਨੀ ਮਹਾਕੋਸ਼ ਰੀਫ਼ਾਇੰਡ 'ਚ ਪਿਛਲੇ 15 ਸਾਲ ਤੋਂ ਕੰਮ ਕਰ ਰਿਹਾ ਸੀ।


ਇਸ ਵਜ੍ਹਾ ਕਰਕੇ ਮੌਤ ਨੂੰ ਲਗਾਇਆ ਗਲੇ


ਦੱਸ ਜਾ ਰਿਹਾ ਹੈ ਕਿ ਮਨੀਸ਼ ਕੁਮਾਰ ਡੀਪੂ ਦਾ ਇੰਚਾਰਜ ਸੀ ਅਤੇ ਉਸ ਕੋਲ ਦੋ ਕੰਪਨੀਆਂ ਜੀ. ਐੱਸ. ਚੱਠਾ ਰਾਈਸ ਮਿੱਲ ਤੇ ਗੁਰਬਖਸ਼ ਆਇਲ ਟਰੇਡਰ ਵੀ ਸਨ। ਇਨ੍ਹਾਂ ਦੋਵਾਂ ਕੰਪਨੀਆਂ ਕੋਲੋਂ ਮਨੀਸ਼ ਤੇ ਉਸ ਦੇ ਸਾਥੀ ਬੌਬੀ ਨੇ ਦੋ ਕਰੋੜ ਦੇ ਕਰੀਬ ਪੈਸੇ ਲੈਣੇ ਸੀ। ਜਿਸ ਦੇ ਚਲਦੇ ਦੋਵੇਂ ਫ਼ਰਮਾਂ ਦੇ ਮਾਲਕ ਜੀ. ਐੱਸ. ਚੱਠਾ ਰਾਈਸ ਮਿੱਲ ਤੇ ਗੁਰਬਖਸ਼ ਆਇਲ ਟਰੇਡਰ ਨੌਜਵਾਨਾਂ ਨੂੰ ਪ੍ਰੇਸ਼ਾਨ ਕਰ ਰਹੇ ਸਨ ਅਤੇ ਨਾਲ ਹੀ ਧਮਕੀਆਂ ਦਿੰਦੇ ਸਨ ਕਿ ਅਸੀਂ ਕੋਈ ਪੈਸੇ ਨਹੀਂ ਦੇਣੇ ਅਤੇ ਨਾਲ ਹੀ  ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸਨ।


ਖੁਦਖੁਸ਼ੀ ਤੋਂ ਪਹਿਲਾਂ ਬਣਾਇਆ ਵੀਡੀਓ 


ਇਹ ਸਭ ਤੋਂ ਬਾਅਦ ਮਨੀਸ਼ ਤੇ ਬੌਬੀ ਨੇ ਖੁਦਖੁਸ਼ੀ ਕਰਨ ਦਾ ਫ਼ੈਸਲਾ ਲਿਆ। ਖੁਦਖੁਸ਼ੀ ਕਰਨ ਤੋਂ ਪਹਿਲਾਂ ਦੋਵਾਂ ਨੇ ਇੱਕ ਵੀਡੀਓ ਰਾਹੀਂ ਸਾਰੀ ਗੱਲ ਦਾ ਖੁਲਾਸਾ ਕੀਤਾ ਸੀ ਅਤੇ ਜੀ. ਐੱਸ ਚੱਠਾ ਰਾਈਸ ਮਿੱਲ ਦੇ ਮਾਲਕ ਦੇ 'ਤੇ ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਮਨੀਸ਼ ਕੁਮਾਰ ਖੁਦਕੁਸ਼ੀ ਕਰ ਲੈਂਦਾ ਹੈ ਅਤੇ ਉਸ ਦਾ ਸਾਥੀ ਬੌਬੀ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ।


ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਦੇ ਅਧਾਰ 'ਤੇ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


ਹੋਰ ਪੜ੍ਹੋ : Atiq-Ashraf Murder: ਅਤੀਕ ਤੇ ਅਸ਼ਰਫ਼ ਦੇ ਕਾਤਲਾਂ ਦਾ ਵੱਡਾ ਦਾਅਵਾ, 'ਅਸੀਂ ਧਰਮ ਦਾ ਕੰਮ ਕੀਤਾ, ਜੇ ਮਰ ਵੀ ਜਾਂਦੇ ਤਾਂ ਕੋਈ ਗਮ ਨਹੀਂ ਸੀ...'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।