Amritsar News: ਅੰਮ੍ਰਿਤਸਰ ਪੁਲਿਸ ਨੇ ਇੱਕ ਪੂਰੀ ਤਰ੍ਹਾਂ ਬਲਾਇੰਡ ਮਰਡਰ ਕੇਸ ਨੂੰ ਬੇਹੱਦ ਪ੍ਰੋਫੈਸ਼ਨਲ ਤਰੀਕੇ ਨਾਲ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਘਟਨਾ 12 ਅਤੇ 13 ਦਸੰਬਰ ਦੀ ਦਰਮਿਆਨੀ ਰਾਤ ਨੂੰ ਹਾਥੀ ਗੇਟ ਇਲਾਕੇ ਵਿੱਚ ਸਾਹਮਣੇ ਆਈ ਸੀ, ਜੋ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਅਧੀਨ ਆਉਂਦਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਦੁਕਾਨ ਦੇ ਅੰਦਰ ਇੱਕ ਵਿਅਕਤੀ ਦੀ ਲਾਸ਼ ਪਈ ਹੈ, ਜਿਸਦੇ ਹੱਥ-ਪੈਰ ਬੰਨ੍ਹੇ ਹੋਏ ਸਨ।

Continues below advertisement

ਮੌਕੇ 'ਤੇ ਪੁਹੁੰਚੀ ਪੁਲਿਸ ਨੇ ਤੁਰੰਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਇਹ ਮਾਮਲਾ ਪੂਰੀ ਤਰ੍ਹਾਂ ਬਲਾਇੰਡ ਸੀ ਅਤੇ ਸ਼ੁਰੂਆਤੀ ਰੂਪ ਵਿੱਚ ਕੋਈ ਠੋਸ ਸੁਰਾਗ ਨਹੀਂ ਮਿਲਿਆ, ਇਸ ਲਈ ਜਾਂਚ ਇੱਕ ਵੱਡੀ ਚੁਣੌਤੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਟੀਮ ਨੇ ਹਰ ਛੋਟੇ ਤੋਂ ਛੋਟੇ ਪਹਿਲੂ ਦੀ ਬਰੀਕੀ ਦੇ ਨਾਲ ਜਾਂਚ ਕੀਤੀ।

ਬਾਰੀਕੀ ਨਾਲ ਜਾਂਚ ਕਰਕੇ ਦੋ ਦੋਸ਼ੀ ਗ੍ਰਿਫ਼ਤਾਰ

Continues below advertisement

ਜਾਂਚ ਦੌਰਾਨ ਪੁਲਿਸ ਨੇ ਟੈਕਨਿਕਲ ਅਤੇ ਮੈਨੁਅਲ ਇਨਪੁਟ ਦੇ ਆਧਾਰ 'ਤੇ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਅਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਦੋਸ਼ੀਆਂ ਦੀ ਪਹਿਚਾਣ ਮੁਸ਼ਤਾਕ ਅਹਿਮਦ (20 ਸਾਲ), ਰਿਹਾਇਸ਼ੀ ਕਠੂਆ, ਜੰਮੂ-ਕਸ਼ਮੀਰ ਅਤੇ ਵਿਸ਼ਾਲ ਸਿੰਘ (19 ਸਾਲ), ਰਿਹਾਇਸ਼ੀ ਬਾਬਾ ਬਕਾਲਾ, ਅੰਮ੍ਰਿਤਸਰ ਪਿੰਡ ਦੇ ਤੌਰ 'ਤੇ ਹੋਈ। ਦੋਵੇਂ ਦੋਸ਼ੀ ਇੱਕ ਮੈਰਿਜ ਪੈਲੇਸ ਵਿੱਚ ਕੇਟਰਿੰਗ ਦਾ ਕੰਮ ਕਰਦੇ ਸਨ ਅਤੇ ਆਪਸ ਵਿੱਚ ਜਾਣੂ ਸਨ।

ਚੋਰੀ ਦੀ ਨੀਅਤ ਨਾਲ ਵੜੇ, ਵਿਰੋਧ 'ਤੇ ਕੀਤੀ ਹੱਤਿਆ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਯਸ਼ਪਾਲ (64 ਸਾਲ) ਹਾਥੀ ਗੇਟ ਇਲਾਕੇ ਵਿੱਚ ਚੱਪਲਾਂ ਦੀ ਦੁਕਾਨ ਚਲਾਉਂਦੇ ਸਨ ਅਤੇ ਦੁਕਾਨ ਦੇ ਅੰਦਰ ਹੀ ਅੱਧਾ ਸ਼ਟਰ ਬੰਦ ਕਰ ਕੇ ਸੋ ਜਾਂਦੇ ਸਨ। ਦੋਸ਼ੀ ਚੋਰੀ ਦੀ ਨੀਅਤ ਨਾਲ ਦੁਕਾਨ ਵਿੱਚ ਵੜੇ, ਪਰ ਜਦੋਂ ਉਨ੍ਹਾਂ ਨੂੰ ਅੰਦਰ ਕੋਈ ਵਿਅਕਤੀ ਸੋ ਰਿਹਾ ਮਿਲਿਆ ਅਤੇ ਵਿਰੋਧ ਹੋਇਆ ਤਾਂ ਉਨ੍ਹਾਂ ਨੇ ਯਸ਼ਪਾਲ ਦੀ ਹੱਤਿਆ ਕਰ ਦਿੱਤੀ।

ਪੁਲਿਸ ਕਮਿਸ਼ਨਰ ਨੇ ਇਸ ਸਫਲ ਜਾਂਚ ਲਈ ਟੀਮ ਦੀ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਸੰਗਠਿਤ ਅਪਰਾਧ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ 'ਤੇ ਅੰਮ੍ਰਿਤਸਰ ਪੁਲਿਸ ਪੂਰੀ ਤਰ੍ਹਾਂ ਕਮੇਟਡ ਹੈ।