Amritsar News: ਅੰਮ੍ਰਿਤਸਰ 'ਚ ਸੀਮਾ ਸੁਰੱਖਿਆ ਬਲ ਨੇ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪਾਕਿਸਤਾਨ ਵੱਲੋਂ ਭੇਜੇ ਗਏ ਦੋ ਡਰੋਨਾਂ ਨੂੰ ਫੌਜ ਦੇ ਜਵਾਨਾਂ ਨੇ ਸੁੱਟਿਆ ਹੈ। ਇਸ ਵਾਰ ਇਨ੍ਹਾਂ ਡਰੋਨਾਂ ਨਾਲ ਹੈਰੋਇਨ ਦੀ ਖੇਪ ਭੇਜੀ ਗਈ ਸੀ।


ਗਸ਼ਤ ਕਰ ਰਹੇ ਜਵਾਨਾਂ ਨੂੰ ਸੁਣਾਈ ਦਿੱਤੇ ਡਰੋਨ


ਦਰਅਸਲ ਸੀਮਾ ਸੁਰੱਖਿਆ ਬਲ ਦੇ ਜਵਾਨ ਧਾਰੀਵਾਲ ਅਤੇ ਰਤਨ ਖੁਰਦ ਪਿੰਡਾਂ ਵਿੱਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਾਕਿਸਤਾਨ ਤੋਂ ਡਰੋਨ ਦੀ ਹਰਕਤ ਸੁਣੀ ਗਈ। ਤੁਰੰਤ ਚਾਰਜ ਲੈਂਦਿਆਂ ਜਵਾਨਾਂ ਨੇ ਡਰੋਨ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਡਰੋਨ ਖੇਤਾਂ ਵਿੱਚ ਡਿੱਗ ਪਏ।


ਡਰੋਨ ਵਿੱਚੋਂ ਮਿਲੀ ਹੈਰੋਇਨ


ਇਸ ਦੌਰਾਨ ਜਵਾਨਾਂ ਵੱਲੋਂ ਵਿੱਚ ਤਲਾਸ਼ੀ ਕੀਤੀ ਤਾਂ ਇਸ ਦੌਰਾਨ ਰਤਨ ਖੁਰਦ ਇਲਾਕੇ ਵਿੱਚ ਸੁੱਟੇ ਗਏ ਡਰੋਨ ਵਿੱਚੋਂ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ। ਇਸ ਨੂੰ ਪੀਲੇ ਰੰਗ ਦੇ ਪੈਕਟ ਵਿਚ ਪਾ ਕੇ ਡਰੋਨ ਦੇ ਹੇਠਾਂ ਬੰਨ੍ਹਿਆ ਗਿਆ ਸੀ।  ਇਸ ਤੋਂ ਪਹਿਲਾਂ ਕਿ ਸਥਾਨਕ ਤਸਕਰ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਇਹ ਖੇਪ ਹਾਸਲ ਕਰ ਲੈਂਦੇ, ਬੀਐਸਐਫ ਨੇ ਡਰੋਨ ਨੂੰ ਗੋਲੀ ਮਾਰ ਕੇ ਹੈਰੋਇਨ ਬਰਾਮਦ ਕਰ ਲਈ। BSF ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਦੋਵੇਂ ਡਰੋਨ ਕਵਾਡਕਾਪਟਰ DJI Matrix 300 RTK ਹਨ।