Bank Fraud Amritsar: ਅੰਮ੍ਰਿਤਸਰ 'ਚ ਜੰਮੂ-ਕਸ਼ਮੀਰ ਬੈਂਕ ਦੀ ਸ਼ਾਸਤਰੀ ਮਾਰਕੀਟ ਸ਼ਾਖਾ ਵਿੱਚ 2.37 ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਥਾਣਾ ਈ ਡਿਵੀਜ਼ਨ ਦੀ ਪੁਲੀਸ ਨੇ ਬੈਂਕ ਦੇ 3 ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਮੁਲਜ਼ਮਾਂ ਦੀ ਪਛਾਣ ਸੁਨੀਲ ਖਜੂਰੀਆ ਵਾਸੀ ਜੰਮੂ, ਰਾਕੇਸ਼ ਕੁਮਾਰ ਬਖਸ਼ੀ ਵਾਸੀ ਕਠੂਆ ਅਤੇ ਅਮਿਤ ਗੁਪਤਾ ਵਾਸੀ ਸੀ ਬਲਾਕ ਰਣਜੀਤ ਐਵੀਨਿਊ ਵਜੋਂ ਹੋਈ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ 'ਚ ਜੰਮੂ-ਕਸ਼ਮੀਰ ਬੈਂਕ ਲਿਮਟਿਡ ਦੇ ਕਲੱਸਟਰ ਹੈੱਡ ਇਫਤਾਰ ਅਬਦੁੱਲਾ ਸੋਫੀ ਨੇ ਕਿਹਾ ਕਿ ਸ਼ਾਸਤਰੀ ਮਾਰਕੀਟ ਬ੍ਰਾਂਚ ਉਨ੍ਹਾਂ ਦੇ ਅਧੀਨ ਹੈ।


17 ਫਰਵਰੀ ਨੂੰ ਬ੍ਰਾਂਚ ਹੈੱਡ ਮੈਨੇਜਰ ਸੁਭਾਸ਼ ਚੰਦਰ ਨੇ ਅਚਾਨਕ ਬੈਂਕ ਦੀ ਸੇਫ 'ਚ ਪਈ ਕੈਸ਼ ਦੀ ਜਾਂਚ ਕੀਤੀ ਤਾਂ ਬੈਂਕ 'ਚ ਪਈ ਕੁੱਲ ਕੈਸ਼ 'ਚੋਂ 20457209 ਰੁਪਏ ਘੱਟ ਪਾਏ ਗਏ। ਸੁਭਾਸ਼ ਚੰਦਰ ਨੇ ਇਹ ਈ-ਮੇਲ ਮੁੱਖ ਦਫ਼ਤਰ, ਜ਼ੋਨਲ ਦਫ਼ਤਰ ਕਠੂਆ ਅਤੇ ਕਲੱਸਟਰ ਦਫ਼ਤਰ ਮੁਹਾਲੀ ਨੂੰ ਭੇਜੀ ਸੀ। ਈ-ਮੇਲ ਮਿਲਣ 'ਤੇ ਉਹ 18 ਫਰਵਰੀ ਨੂੰ ਆਪਣੀ ਟੀਮ ਨਾਲ ਉਕਤ ਬੈਂਕ 'ਚ ਗਿਆ ਅਤੇ ਦੁਬਾਰਾ ਕੈਸ਼ ਚੈੱਕ ਕੀਤਾ ਤਾਂ ਉਸ 'ਚ 2,37,79,910 ਰੁਪਏ ਦੀ ਕਮੀ ਪਾਈ ਗਈ।


ਉਸ ਨੇ ਦੱਸਿਆ ਕਿ ਸੁਨੀਲ ਖਜੂਰੀਆ, ਰਾਕੇਸ਼ ਕੁਮਾਰ ਬਖਸ਼ੀ ਅਤੇ ਅਮਿਤ ਗੁਪਤਾ ਨੇ ਬੈਂਕ ਨਾਲ ਧੋਖਾਧੜੀ ਕਰਕੇ ਪੈਸੇ ਹੜੱਪ ਲਏ ਹਨ। ਮਾਮਲੇ ਵਿੱਚ ਮੁਲਜ਼ਮ ਰਾਕੇਸ਼ ਕੁਮਾਰ ਅਤੇ ਅਮਿਤ ਤੋਂ 19 ਫਰਵਰੀ ਨੂੰ 19.25 ਲੱਖ ਰੁਪਏ, 21 ਫਰਵਰੀ ਨੂੰ 2 ਲੱਖ ਰੁਪਏ ਅਤੇ 22 ਫਰਵਰੀ ਨੂੰ 3 ਲੱਖ ਰੁਪਏ ਬਰਾਮਦ ਕੀਤੇ ਗਏ ਹਨ।


ਸ਼ਿਕਾਇਤ ਦੇ ਆਧਾਰ 'ਤੇ ਪੁਲੀਸ ਨੇ ਮਾਮਲਾ ਦਰਜ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਹੈ, ਕਈ ਹੋਰ ਲੋਕਾਂ ਤੋਂ ਪੁੱਛਗਿੱਛ ਹੋ ਸਕਦੀ ਹੈ। ਇਹ ਪਤਾ ਲਗਾਇਆ ਜਾਵੇਗਾ ਕਿ 2.37 ਕਰੋੜ ਰੁਪਏ ਦਾ ਘਪਲਾ ਕਰਨ ਵਿੱਚ ਤਿੰਨ ਬੈਂਕ ਕਰਮਚਾਰੀਆਂ ਦਾ ਹੋਰ ਕਿਸ ਨੇ ਸਾਥ ਦਿੱਤਾ।


 


 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


 


ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial