Amritsar News: ਨਸ਼ਾ ਤਸਕਰਾਂ 'ਤੇ ਪੁਲਿਸ ਨੇ ਵੱਡਾ ਐਕਸ਼ਨ ਲਿਆ ਹੈ। ਕਾਨੂੰਨੀ ਕਾਰਵਾਈ ਦੇ ਨਾਲ ਹੀ ਪੁਲਿਸ ਵੱਲੋਂ ਤਸਕਰਾਂ ਨੂੰ ਆਰਥਿਕ ਸੱਟ ਮਾਰੀ ਜਾ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਦਿਹਾਤੀ ਖੇਤਰ ਵਿੱਚ ਵੱਖ-ਵੱਖ ਮਾਮਲਿਆਂ ਵਿੱਚ ਨਾਮਜ਼ਦ ਸੱਤ ਕਥਿਤ ਤਸਕਰਾਂ ਦੀ 4.11 ਕਰੋੜ ਰੁਪਏ ਦੀ ਚੱਲ-ਅਚੱਲ ਜਾਇਦਾਦ ਫ੍ਰੀਜ਼ (ਜ਼ਬਤ) ਕਰ ਲਈ ਹੈ। ਪੁਲਿਸ ਨੇ ਸੰਕੇਤ ਦਿੱਤਾ ਹੈ ਕਿ ਇਹ ਕਾਰਵਾਈ ਜਾਰੀ ਰਹੇਗੀ।
ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ ਧਨੋਆ ਖੁਰਦ ਦੇ ਦਰਬਾਰਾ ਸਿੰਘ ਉਰਫ਼ ਬਾੜਾ, ਧਨੋਆ ਖੁਰਦ ਦੇ ਦਲਬੀਰ ਸਿੰਘ, ਕੱਕੜ ਪਿੰਡ ਦੇ ਬਿਕਰਮਜੀਤ ਸਿੰਘ ਉਰਫ਼ ਬਿੱਕਰ, ਧਨੋਏ ਕਲਾਂ ਦੇ ਤਸਬੀਰ ਸਿੰਘ, ਚੀਚਾ ਪਿੰਡ ਦੇ ਗੁਰਮਿੰਦਰ ਸਿੰਘ, ਗੋਲਡਨ ਗੇਟ ਨੇੜੇ ਬਾਬਾ ਬੁੱਢਾ ਐਵੀਨਿਊ ਦੇ ਨਵਜੋਤ ਸਿੰਘ ਤੇ ਮਜੀਠਾ ਰੋਡ ਦੇ ਸੰਮੀ ਕੁਮਾਰ ਉਰਫ਼ ਪਰਧਾਨ ਸ਼ਾਮਲ ਹਨ।
ਇਨ੍ਹਾਂ ਵਿੱਚ ਸ਼ਾਮਲ ਬਿਕਰਮਜੀਤ ਸਿੰਘ ਨੂੰ 2012 ਵਿੱਚ ਸਟੇਟ ਸਪੈਸ਼ਲ ਅਪ੍ਰੇਸ਼ਨ ਸੈੱਲ ਨੇ ਕਾਬੂ ਕੀਤਾ ਸੀ ਤੇ 2021 ਵਿਚ ਉਸ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸ ਦਾ ਇੱਕ ਦੋ ਮੰਜ਼ਲਾ ਮਕਾਨ, 132 ਕਨਾਲ ਤੋਂ ਵੱਧ ਖੇਤੀ ਵਾਲੀ ਜ਼ਮੀਨ, ਇੱਕ ਵਪਾਰਕ ਪਲਾਟ, ਇੱਕ ਕਾਰ ਜ਼ਬਤ ਕੀਤੀ ਹੈ।
ਇਸੇ ਤਰ੍ਹਾਂ ਦਲਬੀਰ ਸਿੰਘ ਨੂੰ 2022 ਵਿੱਚ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਉਸ ਦਾ 1.35 ਕਰੋੜ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕੀਤਾ। ਗੁਰਮਿੰਦਰ ਸਿੰਘ ਉਰਫ ਲਾਲੀ ਨੂੰ 2014 ਵਿੱਚ ਐਸਐਸਓਸੀ ਨੇ 9.6 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: Panjab University election: ਪੰਜਾਬ ਯੂਨੀਵਰਸਿਟੀ 'ਚ ਫਸ ਗਏ ਕੁੰਢੀਆਂ ਦੇ ਸਿੰਗ, 26 ਉਮੀਦਵਾਰਾਂ ਦੀ ਪ੍ਰਧਾਨਗੀ 'ਤੇ ਅੱਖ
ਪੁਲਿਸ ਨੇ ਉਸ ਦੇ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ 28.65 ਲੱਖ ਰੁਪਏ ਸੀ, ਨੂੰ ਫ੍ਰੀਜ਼ ਕੀਤਾ ਹੈ। ਦਰਬਾਰਾ ਸਿੰਘ ਨੂੰ 2011 ਵਿੱਚ 6 ਕਿਲੋ ਹੈਰੋਇਨ ਤੇ 1 ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਪੁਲਿਸ ਨੇ ਉਸ ਦਾ 9.37 ਲੱਖ ਰੁਪਏ ਦਾ ਰਿਹਾਇਸ਼ੀ ਮਕਾਨ ਫ੍ਰੀਜ਼ ਕੀਤਾ ਹੈ। ਇਸੇ ਤਰ੍ਹਾਂ ਹੋਰਨਾਂ ਦੀ ਚੱਲ-ਅਚੱਲ ਜਾਇਦਾਦ ਫ੍ਰੀਜ ਕੀਤੀ ਹੈ।
ਇਹ ਵੀ ਪੜ੍ਹੋ: Amritsar News: ਅੱਜ ਤੋਂ ਨਹੀਂ ਚੱਲਣਗੇ 15 ਸਾਲ ਪੁਰਾਣੇ ਡੀਜ਼ਲ ਤੇ ਪੈਟਰੋਲ ਆਟੋਜ, ਸਖਤ ਕਾਰਵਾਈ ਦੇ ਨਿਰਦੇਸ਼Amritsar News: ਅੱਜ ਤੋਂ ਨਹੀਂ ਚੱਲਣਗੇ 15 ਸਾਲ ਪੁਰਾਣੇ ਡੀਜ਼ਲ ਤੇ ਪੈਟਰੋਲ ਆਟੋਜ, ਸਖਤ ਕਾਰਵਾਈ ਦੇ ਨਿਰਦੇਸ਼