Amritsar News: ਅੰਮ੍ਰਿਤਸਰ ਦੇ ਹੈਰੀਟੇਜ਼ ਸਟਰੀਟ ਦੇ ਰਸਤੇ ਵਿੱਚ ਨਗਰ ਨਿਗਮ ਤੇ ਇਲਾਕ਼ੇ ਦੇ ਲੋਕਾਂ ਵੱਲੋਂ ਪੱਥਰ ਤੋੜਨ ਨੂੰ ਲੈ ਕੇ ਹੈਰੀਟੇਜ ਦੀ ਸੁਰੱਖਿਆ ਗਾਰਡ ਵਿਚਾਲੇ ਝੜਪ ਹੋ ਗਈ। ਉਸ ਸਮੇਂ ਇਲਾਕ਼ੇ ਦੇ ਕੌਂਸਲਰ ਜਰਨੈਲ਼ ਸਿੰਘ ਡੌਟ ਵੀ ਮੌਜੂਦ ਸਨ। ਉਨ੍ਹਾਂ ਦੇ ਕਹਿਣ ਦੇ ਬਾਵਜੂਦ ਸੁਰੱਖਿਆ ਗਾਰਡ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ। 


ਇਸ ਦੇ ਚੱਲਦੇ ਮਾਮਲਾ ਕਾਫੀ ਭਖ ਗਿਆ ਤੇ ਪੁਲਿਸ ਪ੍ਰਸ਼ਾਸਨ ਨੂੰ ਦਖਲ ਦੇਣਾ ਪਿਆ। ਇਸ ਮੌਕੇ ਇਲਾਕੇ ਦੇ ਲੋਕਾਂ ਤੇ ਕੌਂਸਲਰ ਜਰਨੈਲ਼ ਸਿੰਘ ਡੌਟ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦੋ ਮਹੀਨੇ ਤੋਂ ਅਸੀਂ ਇਲਾਕ਼ੇ ਵਿੱਚ ਨਰਕ ਤੋਂ ਵੀ ਮਾੜੀ ਜਿੰਦਗੀ ਜੀਣ ਨੂੰ ਮਜ਼ਬੂਰ ਹੋਏ ਪਏ ਹਾਂ। ਉਨ੍ਹਾਂ ਕਿਹਾ ਕਿ ਇਲਾਕ਼ੇ ਦਾ ਸੀਵਰੇਜ ਸਿਸਟਮ ਜਾਮ ਹੋਣ ਕਰਕੇ ਗਲੀਆਂ ਵਿੱਚ ਕਾਫੀ ਗੰਦਾ ਪਾਣੀ ਖੜ੍ਹਾ ਹੋਇਆ ਪਿਆ ਸੀ। 


ਇਸ ਦੇ ਚੱਲਦੇ ਕਈ ਵਾਰ ਇਲਾਕੇ ਦੇ ਕੌਂਸਲਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤੇਜ਼ ਬਾਰਸ਼ ਹੋਣ ਕਰਕੇ ਇਲਾਕ਼ੇ ਦੀ ਬਿਜਲੀ ਬੰਦ ਹੋ ਗਈ ਤੇ ਤਿੰਨ ਦਿਨ ਬਿਜਲੀ ਠੀਕ ਕਰਨ ਨੂੰ ਲੱਗ ਗਏ। ਉਨ੍ਹਾਂ ਕਿਹਾ ਕਿ ਇਸ ਦੇ ਚੱਲਦੇ ਕਾਰੋਬਾਰ ਨੂੰ ਵੀ ਕਾਫੀ ਅਸਰ ਪਿਆ। 


ਇਹ ਵੀ ਪੜ੍ਹੋ: Punjab News: ਸੁੱਤੇ ਪਏ ਡਿੱਗੀ ਮਕਾਨ ਦੀ ਛੱਤ, ਪਤੀ-ਪਤਨੀ ਤੇ ਬੇਟੇ ਦੀ ਮੌਤ, 7 ਮਹੀਨੇ ਦੀ ਗਰਭਵਤੀ ਸੀ ਮਹਿਲਾ


ਉਨ੍ਹਾਂ ਕਿਹਾ ਕਿ ਡੀਸੀ ਸਾਹਿਬ ਤੇ ਹਲਕੇ ਦੇ ਐਮਐਲਏ ਦੇ ਆਦੇਸ਼ਾਂ ਤੇ ਅੱਜ ਨਗਰ ਨਿਗਮ ਦੇ ਅਧਿਕਾਰੀ ਸੀਵਰੇਜ ਠੀਕ ਕਰਨ ਲਈ ਪਹੁੰਚੇ ਤੇ ਉਨ੍ਹਾਂ ਦੇ ਨਾਲ ਹੈਰੀਟੇਜ ਸਟ੍ਰੀਟ ਦੇ ਸੁਰੱਖਿਆ ਗਾਰਡ ਉਲਝ ਪਏ। ਕੌਂਸਲਰ ਨੇ ਕਿਹਾ ਕਿ ਹੈਰੀਟੇਜ ਸਟ੍ਰੀਟ ਤੋਂ ਗੁਰੂ ਘਰ ਜਾਣ ਵਾਲ਼ੇ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਚੱਲਦੇ ਹੈਰੀਟੇਜ ਸਟ੍ਰੀਟ ਦੇ ਰਸਤੇ ਵਿੱਚ ਪੱਥਰ ਤੋੜਿਆ ਜਾਣਾ ਸੀ। ਸੁਰੱਖਿਆ ਗਾਰਡ ਤੋੜਨ ਨਹੀਂ ਦੇ ਰਹੇ ਸਨ। 


ਉਨ੍ਹਾਂ ਕਿਹਾ ਸੁਰੱਖਿਆ ਗਾਰਡ ਪੈਸੈ ਲੈ ਕੇ ਇੱਥੇ ਰੇਹੜੀਆਂ ਲਵਾਉਂਦੇ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਵਾਲ਼ੇ ਪੈਸੈ ਲੈ ਕੇ ਦੋ ਨੰਬਰ ਦਾ ਕੰਮ ਕਰਦੇ ਹਨ ਤੇ ਸਾਨੂੰ ਉਲਟਾ ਸਮਝਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖਿਲਾਫ ਪ੍ਰਸਾਸਨ ਦੇ ਕੰਮ ਵਿੱਚ ਵਿਘਨ ਪਾਉਣ ਤੇ ਲੋਕਾਂ ਦੇ ਨਾਲ ਉਲਝਣ ਨੂੰ ਲੈ ਕੇ ਮਾਮਲਾ ਦਰਜ ਕਰਵਾਇਆ ਜਾਏਗਾ।


ਇਹ ਵੀ ਪੜ੍ਹੋ: Bank Jobs 2023: ਪੰਜਾਬ ਐਂਡ ਸਿੰਧ ਬੈਂਕ 'ਚ SO ਦੇ ਅਹੁਦੇ 'ਤੇ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ, ਇਹ ਹੈ ਡਾਇਰੈਕਟ ਲਿੰਕ