Amritsar News: ਪਾਸਪੋਰਟ ਵਿੱਚ ਦੇਰੀ ਹੋਣ ਕਰਕੇ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਹ ਜ਼ੁਰਮਾਨਾ ਬਠਿੰਡਾ ਦੀ ਖ਼ਪਤਕਾਰ ਅਦਾਲਤ ਨੇ ਕੀਤਾ ਹੈ। ਮਾਮਲਾ ਇਹ ਸੀ ਕਿ ਪਾਸਪੋਰਟ ਜਾਰੀ ਹੋਣ ਵਿੱਚ 10 ਮਹੀਨੇ ਦਾ ਸਮਾਂ ਲੱਗ ਗਿਆ। ਇਸ ਕਰਕੇ ਕਿਲਿਆਂਵਾਲੀ ਦੇ ਰਹਿਣ ਵਾਲੇ ਪਵਿੱਤਰ ਸਿੰਘ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ।


ਇਹ ਵੀ ਪੜ੍ਹੋ: Punjab Water: ਪੰਜ ਪਾਣੀਆਂ ਦੀ ਧਰਤੀ ਹੋਈ ਜ਼ਹਿਰੀਲੀ! 13 ਜ਼ਿਲ੍ਹਿਆਂ ਦੇ ਪਾਣੀ ਦਾ ਬੁਰਾ ਹਾਲ, ਕੇਂਦਰ ਸਰਕਾਰ ਵੀ ਅਲਰਟ, ਜੀਐਸਆਈ ਕਰੇਗਾ ਸਰਵੇਖਣ


ਹਾਸਲ ਜਾਣਕਾਰੀ ਮੁਤਾਬਕ ਬਠਿੰਡਾ ਦੀ ਖ਼ਪਤਕਾਰ ਅਦਾਲਤ ਨੇ ਜ਼ਿਲ੍ਹੇ ਦੇ ਪਿੰਡ ਕਿਲਿਆਂਵਾਲੀ ਦੇ ਰਹਿਣ ਵਾਲੇ ਪਵਿੱਤਰ ਸਿੰਘ ਨੂੰ ਲਗਪਗ ਸਾਲ ਮਗਰੋਂ ਪਾਸਪੋਰਟ ਜਾਰੀ ਕਰਨ ਦੇ ਮਾਮਲੇ ਵਿੱਚ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੂੰ 5 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਪਵਿੱਤਰ ਸਿੰਘ ਨੇ ਨਵੰਬਰ 2021 ਵਿੱਚ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ। 


ਦੱਸ ਦਈਏ ਕਿ ਜਨਵਰੀ 2022 ਵਿੱਚ ਪਾਸਪੋਰਟ ਦਫ਼ਤਰ ਵਿੱਚ ਉਸ ਦੇ ਦਸਤਾਵੇਜ਼ ਚੈੱਕ ਕੀਤੇ ਜਾਣ ਤੇ ਪੁਲਿਸ ਵੈਰੀਫਿਕੇਸ਼ਨ ਹੋਣ ਮਗਰੋਂ ਵੀ ਜਦੋਂ ਪਾਸਪੋਰਟ ਜਾਰੀ ਨਹੀਂ ਕੀਤਾ ਗਿਆ ਤਾਂ ਪਵਿੱਤਰ ਨੇ ਸਬੰਧਤ ਵਿਭਾਗ ਕੋਲ ਸ਼ਿਕਾਇਤ ਕੀਤੀ। ਅਖੀਰ 10 ਮਹੀਨੇ ਬਾਅਦ ਉਸ ਦਾ ਪਾਸਪੋਰਟ ਜਾਰੀ ਕਰ ਦਿੱਤਾ ਗਿਆ। 


ਇਹ ਵੀ ਪੜ੍ਹੋ: Charanjit Channi: ਸਾਬਕਾ ਮੁੱਖ ਮੰਤਰੀ ਚੰਨੀ ਦਾ ਨਹੀਂ ਛੁੱਟ ਰਿਹਾ ਖਹਿੜਾ ! ਵਿਜੀਲੈਂਸ ਨੇ ਚਮਕੌਰ ਸਾਹਿਬ 'ਚ ਹੋਏ ਕੰਮਾਂ ਦੀ ਕੀਤੀ ਜਾਂਚ, ਦਸਤਾਵੇਜ਼ ਕੀਤੇ ਜ਼ਬਤ


ਇਸ ਮਗਰੋਂ ਉਸ ਨੇ ਮਾਨਸਿਕ ਪ੍ਰੇਸ਼ਾਨੀ ਤੇ ਸਮਾਂ ਬਰਬਾਦ ਹੋਣ ਦਾ ਹਵਾਲਾ ਦਿੰਦਿਆਂ ਖਪਤਕਾਰ ਅਦਾਲਤ ਵਿੱਚ ਕੇਸ ਦਾਇਰ ਕੀਤਾ। ਅਦਾਲਤ ਨੇ ਪਵਿੱਤਰ ਸਿੰਘ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਪਾਸਪੋਰਟ ਦਫ਼ਤਰ ਨੂੰ ਪੰਜ ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :