ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਤੇ ਜੂਠ ਵਿਚ ਹੋਈ ਇਕ ਕਰੋੜ ਰੁਪਏ ਦੀ ਹੇਰਾਫੇਰੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਲੋਂ ਪਹਿਲਾਂ ਵੱਡੀ ਕਾਰਵਾਈ ਕੀਤੀ ਗਈ ਤੇ ਹੁਣ ਇਸ ਕਾਰਵਾਈ ਵਿੱਚ ਥੋੜ੍ਹੀ ਢਿੱਲ ਦਿਖਾਈ ਦੇ ਰਹੀ ਹੈ। ਪਹਿਲਾਂ ਸਸਪੈਂਡ ਕੀਤੇ  51 ਮੁਅੱਤਲ ਮੁਲਾਜ਼ਮਾਂ ਵਿਚੋਂ 23 ਇੰਸਪੈਕਟਰਾਂ ਨੂੰ ਬਹਾਲ ਕਰ ਦਿੱਤਾ ਗਿਆ ਸੀ। 


ਤਾਂ ਹੁਣ ਐਸਜੀਪੀਸੀ ਨੇ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਨੂੰ ਬਹਾਲ ਕਰਕੇ ਸੇਵਾਮੁਕਤ ਕਰ ਦਿੱਤਾ ਗਿਆ ਹੈ। ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਪਾਸੋਂ ਜਿਥੇ ਮਾਮਲੇ ਵਿਚ ਸਬੰਧਤ ਰਕਮ ਦੀ ਵਸੂਲੀ ਕੀਤੀ ਹੈ, ਉਥੇ ਹੀ ਇਕ ਲੱਖ ਰੁਪਏ ਜੁਰਮਾਨਾ ਵੀ ਪਾਇਆ ਹੈ ਜਿਸ ਤੋਂ ਬਾਅਦ 8 ਮੈਨੇਜਰਾਂ, 6 ਸੁਪਰਵਾਈਜ਼ਰਾਂ ਤੇ 11 ਇੰਸਪੈਕਟਰਾਂ ਦੀ ਬਹਾਲੀ ਦਾ ਰਾਹ ਵੀ ਪੱਧਰਾ ਹੋ ਗਿਆ ਹੈ। 


ਸਬ-ਕਮੇਟੀ ਵੱਲੋਂ 2 ਸਟੋਰਕੀਪਰਾਂ ਦੇ ਮਾਮਲੇ 'ਤੇ ਰਿਪੋਰਟ ਦੇਣੀ ਬਾਕੀ ਹੈ ਸੂਤਰਾਂ ਮੁਤਾਬਕ ਇਨ੍ਹਾਂ 2 ਸਟੋਰਕੀਪਰਾਂ  ਨੂੰ ਨੌਕਰੀ ਤੋਂ ਬਰਖ਼ਾਸਤ ਵੀ ਕੀਤਾ ਜਾ  ਸਕਦਾ ਹੈ। ਦੱਸਣਯੋਗ ਹੈ ਕਿ 4 ਜੁਲਾਈ  ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੱਡੀ ਤੇ ਮਿਸਾਲੀ ਕਾਰਵਾਈ ਕਰਦਿਆਂ ਲੰਗਰ ਜੂਠ ਘੁਟਾਲੇ ਸਮੇਂ ਦੇ 2 ਸਟੋਰਕੀਪੁਰ, 9 ਮੈਨੇਜਰ, 6 ਸੁਪਰਵਾਈਜ਼ਰ, 34 ਇੰਸਪੈਕਟਰਾਂ ਸਮੇਤ ਡਿਊਟੀਆਂ ਨਿਭਾਉਣ ਵਾਲੇ 51 ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਡੂੰਘਾਈ 'ਚ ਪੜਤਾਲ ਲਈ ਸਬ-ਕਮੇਟੀ ਬਣਾ ਦਿੱਤੀ ਸੀ। 



ਸਬ-ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਸ਼ੇਰ ਸਿੰਘ ਮੰਡਵਾਲਾ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਸ਼ਾਮਲ ਹਨ।
ਸੂਤਰਾਂ ਮੁਤਾਬਿਕ ਇਸ ਅੰਤ੍ਰਿੰਗ ਕਮੇਟੀ ਵਿਚ 8 ਮੈਨੇਜਰ, 2 ਸੁਪਰਵਾਈਜ਼ਰ ਤੇ 1 ਇੰਸਪੈਕਟਰਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕੇ ਸਬ-ਕਮੇਟੀ ਦੀ ਸਿਫ਼ਾਰ ਮੁਤਾਬਕ ਫ਼ੈਸਲਾ ਲਿਆ ਜਾਵੇਗਾ ਸਬ-ਕਮੇਟੀ ਵੱਲੋਂ 2 ਸਟੋਰਕੀਪਰਾਂ ਸਬੰਧੀ ਰਿਪੋਰਟ ਰਾਖਵੀਂ ਰੱਖੀ ਗਈ ਹੈ, ਜੋ ਵੀ ਜਲਦ ਦਿੱਤੀ ਜਾ ਸਕਦੀ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial