Punjab News - ਤਰਨ ਤਾਰਨ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਹੈਲਥ ਸੈਕਟਰੀ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਗਰਪ੍ਰੀਤ ਸਿੰਘ ਰਾਏ ਵੱਲੋ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨਾਲ ਮਿਲ ਕੇ ਮਿਸ਼ਨ ਇੰਦਰਧੁਨਸ਼ 5.0 ਦਾ ਉਦਘਾਟਨ ਤਰਨ ਤਾਰਨ ਦੇ ਸਲੱਮ ਏਰੀਆ ਦੀਆ ਝੂੱਗੀਆ ਝੋਪੜੀਆ ਵਿੱਚ ਵਿਖੇ ਕੀਤਾ ਗਿਆ ।
ਇਸ ਮੋਕੇ ਜਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ , ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅਸ਼ੀਸ਼ ਗੁਪਤਾ , ਮੈਡੀਕਲ ਅਫਸਰ ਡਾ. ਅਮਨਦੀਪ ਸਿੰਘ , ਜਿਲ੍ਹਾ ਐਪੀਡਿਮੋਲੋਜਿਸਟ ਡਾ. ਸਿਮਰਨ , ਜਿਲ੍ਹਾ ਮਾਸ ਮੀਡੀਆ ਅਫਸਰ ਸ੍ਰੀ ਸੁਖਦੇਵ ਸਿੰਘ ਰੰਧਾਵਾ ਪੱਖੋਕੇ, ਸ੍ਰੀਮਤੀ ਰਣਜੀਤ ਕੌਰ ਐਲ.ਐਚ.ਵੀ. , ਵੀ.ਸੀ.ਸੀ.ਐਮ ਸ੍ਰੀਮਤੀ ਗਗਨਦੀਪ ਕੌਰ ਆਦਿ ਹਾਜਰ ਸਨ ।
ਸਿਵਲ ਸਰਜਨ ਵੱਲੋ ਸਿਹਤ ਵਿਭਾਂਗ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਵਿੱਚ 5 ਸਾਲ ਤੱਕ ਦੀ ਉਮਰ ਤੱਕ ਦੇ ਬੱਚਿਆਂ ਦਾ ਟੀਕਾਕਰਨ ਆਊਟਰੀਚ ਕੈਂਪਾਂ ਅਤੇ ਮੋਬਾਇਲ ਟੀਮਾਂ ਰਾਹੀ ਕਵਰ ਕੀਤਾ ਜਾਵੇ । ਇਸ ਤੋ ਇਲਾਵਾ ਜਿਨਾਂ ਬੱਚਿਆਂ ਦਾ ਘਰਾਂ ਵਿੱਚ ਜਨਮ ਹੋਇਆ ਹੈ , ਉਨਾਂ ਬੱਚਿਆਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ ।
ਉਨਾਂ ਕਿਹਾ ਕਿ ਰੁਟੀਨ ਟੀਕਾਕਰਨ ਨੂੰ ਹੋਰ ਮਜਬੂਤ ਕੀਤਾ ਜਾਵੇ ਤਾ ਜ਼ੋ ਦਸੰਬਰ 2023 ਤੱਕ ਮੀਜਲ ਰੁਬੇਲਾ ਦੇ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕੇ । ਉਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਹੋ ਰਹੇ ਟੀਕਾਕਰਣ ਅਤੇ ਡਿਲਿਵਰੀਆਂ ਨੂੰ ਯੂ—ਵਿਨ ਐਪ ਤੇ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ ਤੇ ਡਾਟਾ ਸਿਹਤ ਵਿਭਾਗ ਨਾਲ ਸਾਂਝਾ ਕੀਤਾ ਜਾਵੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial