Hola mohalla in Amritsar: ਅੱਜ ਪੂਰੇ ਦੇਸ਼ ਵਿੱਚ ਸਿੱਖ ਸੰਗਤਾਂ ਵਲੋਂ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਦੱਸ ਦਈਏ ਇੱਕ ਪਾਸੇ ਜਿੱਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ਤਾਂ ਉੱਥੇ ਸ੍ਰੀ ਹਰਮੰਦਿਰ ਸਾਹਿਬ ਵਿਖੇ ਵੀ ਹੋਲੇ-ਮਹੱਲੇ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ। ਦੂਰ-ਦੁਰਾਡੇ ਤੋਂ ਸੰਗਤ ਨੇ ਹਾਜ਼ਰੀ ਭਰੀ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦਰਬਾਰ ਸਾਹਿਬ ਨਤਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹੁਣ ਨਗਰ ਕੀਰਤਨ ਤੋਂ ਬਾਅਦ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਹਰਮੰਦਿਰ ਸਾਹਿਬ ਵਿਖੇ ਫੁੱਲਾਂ ਨਾਲ ਹੋਲੀ ਖੇਡੀ ਜਾਵੇਗੀ, ਜਿਸ ਨੂੰ ਵੇਖਣ ਲਈ ਦੂਰ-ਦੁਰਾਡੇ ਤੋਂ ਸੰਗਤਾਂ ਪੁੱਜਦੀਆਂ ਹਨ।
ਇਹ ਵੀ ਪੜ੍ਹੋ: Hola Mohalla 2023: ਹੋਲੇ ਮਹੱਲੇ ਦੇ ਰੰਗ 'ਚ ਰੰਗੀ ਖਾਲਸੇ ਦੀ ਜਨਮ ਭੂਮੀ, ਲੱਖਾਂ ਦੀ ਗਿਣਤੀ 'ਚ ਪਹੁੰਚੀ ਸੰਗਤ
ਸਿੱਖ ਭਾਈਚਾਰੇ ਦਾ ਖਾਸ ਤਿਉਹਾਰ ਹੋਲਾ ਮਹੱਲਾ
ਦੱਸ ਦੇਈਏ ਕਿ ਹੋਲਾ ਮੁਹੱਲਾ ਸਿੱਖ ਭਾਈਚਾਰੇ ਦੇ ਲੋਕਾਂ ਲਈ ਇੱਕ ਵੱਡਾ ਤਿਉਹਾਰ ਹੈ। ਇਸ ਦੌਰਾਨ ਮਾਰਸ਼ਲ ਆਰਟ, ਘੋੜ ਸਵਾਰੀ, ਕਵਿਤਾ ਪਾਠ ਆਦਿ ਦੀਆਂ ਰਸਮਾਂ ਦੁਹਰਾਈਆਂ ਜਾਂਦੀਆਂ ਹਨ। ਜਿਸ ਦਾ ਮਕਸਦ ਸਿੱਖ ਯੋਧਿਆਂ ਦੀ ਬਹਾਦਰੀ ਦਾ ਸਨਮਾਨ ਕਰਨਾ ਹੈ। ਇਸ ਦਿਨ ਵੱਡੀ ਗਿਣਤੀ ਵਿਚ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਪਹੁੰਚਦੇ ਹਨ, ਪਰ ਉੱਥੇ ਹੀ ਵੱਡੀ ਗਿਣਤੀ ਵਿਚ ਕਈ ਸ਼ਰਧਾਲੂ ਆਪਣੇ ਪਰਿਵਾਰਾਂ ਸਮੇਤ ਸ੍ਰੀ ਹਰਮੰਦਿਰ ਸਾਹਿਬ ਵਿਖੇ ਮੱਥਾ ਟੇਕਦੇ ਹਨ ਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ।
ਹੋਲੇ-ਮੁਹੱਲੇ ਦੌਰਾਨ ਸ੍ਰੀ ਹਰਮੰਦਿਰ ਸਾਹਿਬ ਦੀ ਕੀਤੀ ਜਾਂਦੀ ਹੈ ਸਜਾਵਟ
ਹੋਲਾ ਮੁਹੱਲਾ ਦੌਰਾਨ ਹਰਿਮੰਦਰ ਸਾਹਿਬ ਨੂੰ ਸਜਾਇਆ ਜਾਂਦਾ ਹੈ ਅਤੇ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ। ਦੱਸ ਦਈਏ, ਜਿੱਥੇ ਦੁਨੀਆ ਭਰ ਵਿੱਚ ਹੋਲੀ ਰੰਗਾਂ ਨਾਲ ਖੇਡੀ ਜਾਂਦੀ ਹੈ, ਤਾਂ ਉੱਥੇ ਹੀ ਹਰਿਮੰਦਰ ਸਾਹਿਬ ਵਿੱਚ ਫੁੱਲਾਂ ਅਤੇ ਇਤਰਾਂ ਨਾਲ ਹੋਲੀ ਖੇਡੀ ਜਾਂਦੀ ਹੈ। ਜਿਸ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਹਨ।