Amritsar News: ਅੰਮ੍ਰਿਤਸਰ ਦੇ ਕੁਮਾਰ ਮਲਟੀ ਸਪੈਸਲਿਟ ਹਸਪਤਾਲ 'ਤੇ ਅਗਿਆਤ ਲੋਕਾਂ ਵੱਲੋਂ ਧਾਵਾ ਬੋਲਿਆ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਡਾਕਟਰ ਅਨਮੋਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਹਸਪਤਾਲ ਵਿੱਚ ਇੱਕ ਲੇਡੀ ਮਰੀਜ਼ ਦਾ ਇਲਾਜ ਕੀਤਾ ਗਿਆ ਸੀ। ਉਸ ਮਰੀਜ਼ ਵੱਲੋਂ ਡਾਕਟਰ ਕੁਮਾਰ ਉੱਪਰ ਛੇੜਛਾੜ ਦੇ ਇਲਜ਼ਾਮ ਲਗਾਏ ਗਏ ਸਨ। 


ਇਸ ਤੋਂ ਬਾਅਦ 20-25 ਲੋਕ ਹਸਪਤਾਲ ਆਏ ਸਨ, ਜਿਨ੍ਹਾਂ ਵੱਲੋਂ ਡਾਕਟਰ ਕੁਮਾਰ ਨਾਲ ਤੂੰ-ਤੂੰ ਮੈਂ-ਮੈਂ ਕੀਤੀ ਗਈ। ਇਸ ਤੋਂ ਬਾਅਦ ਉਹ ਲੋਕ ਵਾਪਸ ਚਲੇ ਗਏ ਪਰ ਬੀਤੇ ਦਿਨ ਫਿਰ ਆਏ ਤੇ ਆ ਕੇ ਹਸਪਤਾਲ ਦੇ ਸਟਾਫ ਨਾਲ ਧੱਕਾਮੁੱਕੀ ਕਰਨ ਲੱਗੇ। ਹਸਪਤਾਲ ਦੇ ਸਕਿਉਰਟੀ ਗਾਰਡ ਨੂੰ ਉਨ੍ਹਾਂ ਵੱਲੋਂ ਥੱਪੜ ਵੀ ਮਾਰੇ ਗਏ। 


ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਡਾਕਟਰ ਕੁਮਾਰ ਵੱਲੋਂ ਵੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ, ਜਦਕਿ ਲੇਡੀ ਮਰੀਜ਼ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਝਗੜਾ ਪੁਲਿਸ ਦੇ ਕੋਲ ਹੈ, ਇਸ ਕਰਕੇ ਹਸਪਤਾਲ ਤੇ ਹਮਲਾ ਕਰਨਾ ਸਰਾਸਰ ਗਲਤ ਹੈ। 


ਇਹ ਵੀ ਪੜ੍ਹੋ: ਫੈਟ ਬਰਨ ਕਰਨ ਲਈ ਪੀਓ ਇਹ ਕੌਫੀ, ਕੁਝ ਦਿਨਾਂ ਬਾਅਦ ਰਿਜ਼ਲਟ ਆਵੇਗਾ ਨਜ਼ਰ


ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹਸਪਤਾਲ ਦੇ ਸਕਿਊਟੀਗਾਰਡ ਰਾਹੁਲ ਨੇ ਦੱਸਿਆ ਕਿ ਉਕਤ ਲੋਕਾਂ ਵੱਲੋਂ ਹਸਪਤਾਲ ਤੇ ਹਮਲਾ ਕਰਕੇ ਉਸ ਨਾਲ ਵੀ ਧੱਕਾਮੁੱਕੀ ਕੀਤੀ ਗਈ। ਉਸ ਨੇ ਦੱਸਿਆ ਕਿ ਬਲਾਕ ਹਸਪਤਾਲ ਇੱਕ ਬੰਦਾ ਆਇਆ ਸੀ ਜਿਸ ਨੇ ਡਾਕਟਰ ਕੁਮਾਰ ਬਾਰੇ ਪੁੱਛਿਆ ਤੇ ਵਾਪਸ ਚਲਾ ਗਿਆ। ਇਸ ਤੋਂ ਬਾਅਦ ਹਸਪਤਾਲ ਦੇ ਵਿੱਚ 20-25 ਲੋਕ ਆਏ ਤੇ ਹੱਲਾ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।