Amritsar News: ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਪੰਥਕ ਧਿਰਾਂ ਐਕਸ਼ਨ ਮੋਡ ਵਿੱਚ ਆ ਗਈਆਂ ਹਨ। ਇਸ ਵਾਰ ਪੰਥਕ ਏਕਾ ਕਰਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਟੱਕਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪੰਥਕ ਏਕੇ ਲਈ 11 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ।
ਦਰਅਸਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਵਿਖੇ ਪੰਥਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਮੀਟਿੰਗ ਕੀਤੀ। ਇਸ ਵਿੱਚ ਬਾਦਲ ਪਰਿਵਾਰ ਵਿਰੋਧੀ ਧਿਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਤੇ ਸਾਂਝੇ ਉਮੀਦਵਾਰ ਮੈਦਾਨ ਵਿੱਚ ਉਤਾਰਨ ਦੀ ਅਪੀਲ ਕੀਤੀ ਗਈ।
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਭਾਈ ਗੁਰਨੇਕ ਸਿੰਘ (ਕਲਗੀਧਰ ਅੰਮ੍ਰਿਤ ਸੰਚਾਰ ਜਥਾ), ਭਾਈ ਸੁਖਜੀਤ ਸਿੰਘ ਖੋਸੇ (ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ), ਭਾਈ ਨਰੈਣ ਸਿੰਘ ਚੌੜਾ (ਅਕਾਲ ਫ਼ੈਡਰੇਸ਼ਨ), ਭਾਈ ਦਿਲਬਾਗ ਸਿੰਘ ਸੁਲਤਾਨਵਿੰਡ (ਜਥਾ ਸਿਰਲੱਥ ਖ਼ਾਲਸਾ), ਸਿੱਖ ਵੈੱਲਫੇਅਰ ਸੁਸਾਇਟੀ ਤੋਂ ਬਲਦੇਵ ਸਿੰਘ ਸਿਰਸਾ, ਭਾਈ ਸੁਖਦੇਵ ਸਿੰਘ ਬੰਡਾਲਾ, ਸੁਖਰਾਜ ਸਿੰਘ ਨਿਆਮੀਵਾਲਾ, ਸਤਿਕਾਰ ਕਮੇਟੀ ਦੇ ਤਰਲੋਚਨ ਸਿੰਘ ਸੋਹਲ, ਮਨਜੀਤ ਸਿੰਘ ਝਬਾਲ, ਕੁਲਦੀਪ ਸਿੰਘ ਮੋਦੇ, ਲਖਬੀਰ ਸਿੰਘ ਮਹਾਲਮ ਤੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ ਸ਼ਾਮਲ ਹੋਏ।
ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਬਾਦਲਕਿਆਂ ਨੂੰ ਗੁਰਧਾਮਾਂ ਦੇ ਪ੍ਰਬੰਧ ਵਿੱਚੋਂ ਵੱਖ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਤਿਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸਿੱਖ ਸਦਭਾਵਨਾ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ, ਪੰਥ ਸੇਵਕ ਜੁਝਾਰੂ ਸ਼ਖ਼ਸੀਅਤ ਭਾਈ ਦਲਜੀਤ ਸਿੰਘ ਬਿੱਟੂ, ਦਲ ਖ਼ਾਲਸਾ ਤੇ ਹੋਰ ਪੰਥਕ ਗਰੁੱਪ ਇੱਕ ਮੰਚ ’ਤੇ ਇਕੱਠੇ ਹੋਣ।
ਇਹ ਵੀ ਪੜ੍ਹੋ: Bigg Boss 17: ਬਿੱਗ ਬੌਸ ਦੀ ਆਵਾਜ਼ ਵਿਜੇ ਵਿਕਰਮ ਸਿੰਘ ਕਿਸ ਗੱਲ ਤੋਂ ਹੋ ਗਏ ਪਰੇਸ਼ਾਨ? ਬੋਲੇ- 'ਹੁਣ ਮੈਂ ਵੀ ਥੱਕ ਗਿਆ ਹਾਂ...'
ਉਨ੍ਹਾਂ ਕਿਹਾ ਕਿ ਬਾਦਲ ਦਲ ਦੇ ਉਮੀਦਵਾਰ ਖ਼ਿਲਾਫ਼ ਪੰਥਕ ਜਥੇਬੰਦੀਆਂ ਦਾ ਇੱਕੋ ਸਾਂਝਾ ਉਮੀਦਵਾਰ ਹੋਵੇ ਤਾਂ ਜੋ ਬਾਦਲ ਦਲ ਨੂੰ ਟੱਕਰ ਦਿੱਤੀ ਜਾ ਸਕੇ। ਇਸ ਮੌਕੇ 11 ਮੈਂਬਰੀ ਕਮੇਟੀ ਬਣਾਈ ਗਈ ਜੋ ਸ਼੍ਰੋਮਣੀ ਕਮੇਟੀ ਚੋਣਾਂ ’ਚ ਦਰਪੇਸ਼ ਮੁਸ਼ਕਲਾਂ ਬਾਰੇ ਸਰਕਾਰੀ ਅਧਿਕਾਰੀਆਂ ਨੂੰ ਮਿਲੇਗੀ ਤੇ ਏਕੇ ਦੇ ਯਤਨਾਂ ਲਈ ਸਿਮਰਨਜੀਤ ਸਿੰਘ ਮਾਨ, ਜਥੇਦਾਰ ਰਣਜੀਤ ਸਿੰਘ, ਬਲਦੇਵ ਸਿੰਘ ਵਡਾਲਾ ਦੇ ਹੋਰ ਪੰਥਕ ਗਰੁੱਪਾਂ ਨਾਲ ਰਾਬਤਾ ਬਣਾਏਗੀ।
ਇਹ ਵੀ ਪੜ੍ਹੋ: Viral Video: ਏਲੀਅਨ ਦਾ ਹਮਲਾ ਜਾਂ ਫਿਲਮ ਦਾ ਕੋਈ ਸੀਨ, ਸੀਵਰੇਜ 'ਚੋਂ ਨਿਕਲਣ ਲੱਗਾ ਰਹੱਸਮਈ ਹਰਾ ਪਾਣੀ! ਜਾਣੋ ਸੱਚ