Manjeet Singh resigns: ਲੋਕ ਸਭਾ ਚੋਣਾ ਤੋ ਪਹਿਲਾ ਪਾਰਟੀਆਂ ਬਦਲਣ ਦਾ ਰੁਝਾਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਵੱਡੇ ਸਿਆਸੀ ਆਗੂ ਆਏ ਦਿਨ ਆਪਣੇ ਨਿਜੀ ਮੁਫਾਦਾ ਲਈ ਪਾਰਟੀਆਂ ਬਦਲ ਰਹੇ ਹਨ। ਇਸੇ ਦਰਮਿਆਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਦਾ ਸਾਥ ਛਡ ਦਿੱਤਾ ਹੈ। ਜ਼ਿਕਰ ਏ ਖਾਸ ਹੈ ਕਿ ਉਹ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸੀਨੀਅਰ ਆਗੂ ਵੀ ਰਹੇ ਹਨ ।ਉਹ ਜੂਨ 1984 ਸਮੇ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ 'ਚ ਮਾਰੇ ਜਾਣ ਵਾਲੇ ਭਾਈ ਅਮਰੀਕ ਸਿੰਘ ਦੇ ਭਰਾ ਹਨ।
ਭਾਈ ਮਨਜੀਤ ਸਿੰਘ ਨੇ ਅਕਾਲੀ ਦਲ ਤੋ ਅਸਤੀਫਾ ਦਿੰਦਿਆ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ ।ਖਡੂਰ ਸਾਹਿਬ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦਾ ਸਮਰਥਨ ਕਰਨ ਦੀ ਬਜਾਏ ਮਨਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੇਰਾ ਬਾਦਲ ਪਰਿਵਾਰ ਤੋਂ ਅਸਤੀਫਾ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਸਮਰਥਨ ਦੇਣ ਦਾ ਐਲਾਨ।
ਜ਼ਿਕਰ ਏ ਖਾਸ ਹੈ ਕਿ ਮਨਜੀਤ ਸਿੰਘ ਹੂਰਾਂ ਦਾ ਅਸਤੀਫਾ ਇਸ ਸੰਦਰਭ 'ਚ ਵੀ ਦੇਖਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਉਨ੍ਹਾ ਖੰਡੂਰ ਸਾਹਿਬ ਤੋ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਪਾਰਟੀ ਵਲੋ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦੇ ਦਿੱਤੀ ਗਈ ਸੀ। ਜਿਸ ਤੋ ਬਾਅਦ ਅਨੁਮਾਨ ਲਗਾਏ ਜਾ ਰਹੇ ਹਨ ਕਿ ਉਨ੍ਹਾ ਪਾਰਟੀ ਤੋ ਖ਼ਫ਼ਾ ਹੋ ਕੇ ਅਸਤੀਫਾ ਦਿੱਤਾ ਹੈ।
ਦੱਸ ਦੇਈਏ ਕਿ ਖੰਡੂਰ ਸਾਹਿਬ ਸੀਟ ਲੋਕ ਸਭਾ ਚੋਣਾ ਦੌਰਾਨ ਹੋਟ ਸੀਟ ਬਣੀ ਹੋਈ ਹੈ। ਇਸ ਨੂੰ ਨਾ ਸਿਰਫ ਪੰਥਕ ਸੀਟ ਵਜੋ ਦੇਖਿਆ ਜਾ ਰਿਹਾ ਹੈ ਬਲਕਿ ਰਾਜਨੀਤਕ ਤੌਰ ਤੇ ਵੀ ਇਹ ਸੀਟ ਮਹੱਤਤਾ ਰਖਦੀ ਹੈ। ਲਾਲਜੀਤ ਭੁੱਲਰ ਜਿਹੜੇ ਕਿ ਇਸ ਸੀਟ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਹ ਜਿੱਥੇ ਅੰਮ੍ਰਿਤਪਾਲ ਨੂੰ 50 ਹਜਾਰ ਵੋਟ ਪੈਣ ਦਾ ਅਨੁਮਾਨ ਲੱਗਾ ਰਹੇ ਹਨ ਤਾ ਨਾਲ ਹੀ ਅਕਾਲੀ ਦਲ ਦੀ ਜਮਾਂਨਤ ਜਬਤ ਹੋਣ ਦਾ ਵੀ ਐਲਾਨ ਕੀਤਾ ਹੈ। ਉਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦੀਆਂ ਵੀ ਚਰਚਾਵਾਂ ਬਰਕਰਾਰ ਹਨ।