Amritsar Airport Gold Smuggling Case : ਪੰਜਾਬ ਦੇ ਅੰਮ੍ਰਿਤਸਰ ਵਿੱਚ ਕਸਟਮ ਵਿਭਾਗ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਫੜੀ ਹੈ। ਸ਼ਾਰਜਾਹ ਤੋਂ ਆਏ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਸੋਨੇ ਦੀ ਪੇਸਟ ਬਣਾ ਕੇ ਤਸਕਰੀ ਕਰ ਰਿਹਾ ਸੀ, ਤਾਂ ਜੋ ਇਸ ਨੂੰ ਮੈਟਲ ਡਿਟੈਕਟਰ ਤੋਂ ਬਚਾਇਆ ਜਾ ਸਕੇ।



ਕਸਟਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਇਆ ਜਹਾਜ਼ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ। ਯਾਤਰੀਆਂ ਦੀ ਚੈਕਿੰਗ ਚੱਲ ਰਹੀ ਸੀ। ਕਸਟਮ ਵਿਭਾਗ ਦੀ ਚੌਕਸੀ ਅਤੇ ਇਨਪੁਟਸ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਪਰ ਜਦੋਂ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ ( ਪ੍ਰਾਈਵੇਟ ਪਾਰਟ) ਵਿੱਚੋਂ ਸੋਨੇ ਦੇ ਪੇਸਟ ਦੇ 3 ਕੈਪਸੂਲ ਮਿਲੇ ਹਨ।



ਤਿੰਨ ਕੈਪਸੂਲ ਸੋਨੇ 'ਚ ਬਦਲੇ 



ਕੈਪਸੂਲ ਮਿਲਣ ਤੋਂ ਬਾਅਦ ਕਸਟਮ ਵਿਭਾਗ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨੇ ਦੇ ਪੇਸਟ ਦਾ ਕੁੱਲ ਵਜ਼ਨ 1.072 ਕਿਲੋਗ੍ਰਾਮ ਹੋਣ ਦਾ ਅਨੁਮਾਨ ਲਾਇਆ ਗਿਆ ਸੀ। ਪਰ ਜਦੋਂ ਉਸ ਪੇਸਟ ਨੂੰ ਸੋਨੇ ਵਿੱਚ ਬਦਲਿਆ ਗਿਆ ਤਾਂ ਇਸਦਾ ਕੁੱਲ ਭਾਰ 778 ਗ੍ਰਾਮ ਸੀ। ਸੋਨੇ ਦੀ ਅੰਤਰਰਾਸ਼ਟਰੀ ਕੀਮਤ 47.45 ਲੱਖ ਰੁਪਏ ਦੱਸੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਹੋਰ ਜਾਂਚ ਜਾਰੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ : Punjab Breaking News LIVE: ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ, ਗਿਆਨੀ ਰਘਬੀਰ ਸਿੰਘ ਥਾਪੇ ਨਵੇਂ ਜਥੇਦਾਰ, ਅੰਮ੍ਰਿਤਪਾਲ ਦੇ ਸਾਥੀ ਪੰਜਾਬ ਆਉਣਗੇ ਜਾਂ ਨਹੀਂ, ਸੁਣਵਾਈ ਅੱਜ, ਪੰਜਾਬ ਦੇ ਮੌਸਮ ਦਾ ਹਾਲ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ