Amritsar News: ਸੁਧੀਰ ਸੂਰੀ ਕਤਲ ਮਾਮਲੇ (Murder of Hindu leader Sudhir Suri) 'ਚ ਗ੍ਰਿਫਤਾਰ ਸੰਦੀਪ ਸੰਨੀ ਨੂੰ ਅੰਮ੍ਰਿਤਸਰ ਪੁਲਿਸ ਨੇ ਅੱਜ ਸਵੇਰੇ ਹੀ ਅਦਾਲਤ 'ਚ ਪੇਸ਼ ਕਰ ਦਿੱਤਾ। ਸੰਦੀਪ ਦਾ ਅੱਜ ਦੋ ਦਿਨਾਂ ਪੁਲਿਸ  ਰਿਮਾਂਡ ਖਤਮ ਹੋਣ 'ਤੇ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਸੰਨੀ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਸੁਰੱਖਿਆ ਪ੍ਰਬੰਧਾਂ ਕਾਰਨ ਪੁਲਿਸ ਨੇ ਚੁੱਪਚਾਪ ਸੰਦੀਪ ਸੰਨੀ ਨੂੰ ਅੱਜ ਸਵੇਰੇ 9 ਵਜੇ ਕੋਰਟ 'ਚ ਪੇਸ਼ ਕਰ ਦਿੱਤਾ।


 

ਇਸ ਤੋਂ 2 ਦਿਨ ਅਦਾਲਤ ਵੱਲੋਂ ਸੰਦੀਪ ਸਿੰਘ ਸੰਨੀ ਨੂੰ ਦੋ ਦਿਨ ਦੇ ਰਿਮਾਂਡ (Sent on remand for two days) ਉੱਤੇ ਭੇਜ ਦਿੱਤਾ ਗਿਆ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਦੋਂ ਸੂਰੀ ਨੂੰ ਮਾਰਿਆ ਗਿਆ ਤਾਂ ਮੌਕੇ 'ਤੇ ਬਹੁਤ ਸਾਰੇ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸਨ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਹ ਵੀ ਪੜ੍ਹੋ : ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ , ਮੁਲਜ਼ਮ ਦਾ ਮਿਲਿਆ 6 ਦਿਨ ਦਾ ਰਿਮਾਂਡ

ਸੁਧੀਰ ਸੂਰੀ ਨੇ ਹਮੇਸ਼ਾ ਹੀ ਸਿੱਖ ਧਰਮ, ਖਾਲਿਸਤਾਨ ਅਤੇ ਸਿੱਖ ਆਗੂਆਂ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ। ਜਿਸ ਕਾਰਨ ਉਸ ਨੂੰ ਆਏ ਦਿਨ ਧਮਕੀਆਂ ਮਿਲਦੀਆਂ ਰਹਿੰਦੀਆਂ ਸਨ। ਇਸ ਨੂੰ ਧਿਆਨ 'ਚ ਰੱਖਦੇ ਹੋਏ ਉਸ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ। ਜਿਸ ਵਿੱਚ 18 ਪੁਲਿਸ ਮੁਲਾਜ਼ਮ ਅਤੇ ਇੱਕ ਜਿਪਸੀ ਉਨ੍ਹਾਂ ਨਾਲ ਰਹਿੰਦੀ ਸੀ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਘਟਨਾ ਵਾਲੇ ਦਿਨ ਕਿਹੜੇ-ਕਿਹੜੇ ਪੁਲਸ ਕਰਮਚਾਰੀ ਗੈਰ-ਹਾਜ਼ਰ ਸਨ।

ਦੱਸ ਦੇਈਏ ਕਿ ਜਦੋਂ ਸੁਧੀਰ ਸੂਰੀ ਦਾ ਕਤਲ ਹੋਇਆ ਤਾਂ ਉਹ ਆਪਣੇ ਸਾਥੀਆਂ ਸਮੇਤ ਗੋਪਾਲ ਮੰਦਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਿਹਾ ਸੀ। ਉਸ ਨੂੰ ਮਨਾਉਣ ਲਈ ਇੱਕ ਏਸੀਪੀ ਰੈਂਕ ਦਾ ਅਧਿਕਾਰੀ ਅਤੇ ਦੋ ਐਸਐਚਓ ਵੀ ਮੌਕੇ ’ਤੇ ਮੌਜੂਦ ਸਨ। ਐਸਆਈਟੀ ਘਟਨਾ ਸਮੇਂ ਇਨ੍ਹਾਂ ਅਧਿਕਾਰੀਆਂ ਵੱਲੋਂ ਕੀਤੀ ਗਈ ਕਾਰਵਾਈ ਦੀ ਵੀ ਜਾਂਚ ਕਰ ਰਹੀ ਹੈ।

 


 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।