Sarhali Police Station - ਸਰਹਾਲੀ ਥਾਣੇ ’ਤੇ ਰਾਕੇਟ ਪ੍ਰੋਪੋਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਨੌਸ਼ਹਿਰਾ ਪੰਨੂਆਂ ਦੇ ਰਹਿਣ ਵਾਲੇ ਸਤਨਾਮ ਸਿੰਘ ਉਰਫ ਸੱਤਾ ਨੂੰ ਇਤੂ ਸੋਢੀ ਦੀ ਅਦਾਲਤ ਨੇ ਭਗੌੜਾ ਐਲਾਨ ਕੀਤਾ ਹੈ। ਸਤਨਾਮ ਸੱਤਾ ਅੱਜ ਕੱਲ੍ਹ ਯੂਰਪ ਵਿਚ ਹੈ।
ਜ਼ਿਕਰਯੋਗ ਹੈ ਕਿ ਜੰਮੂ-ਰਾਜਸਥਾਨ ਹਾਈਵੇ ਸਥਿਤ ਸਰਹਾਲੀ ਥਾਣੇ ਤੇ ਨੌਂ ਦਸੰਬਰ 2022 ਦੀ ਰਾਤ ਨੂੰ ਆਰਪੀਜੀ ਹਮਲਾ ਹੋਇਆ ਸੀ। ਇਸ ਮਾਮਲੇ ਦੇ ਤਾਰ ਕੈਨੇਡਾ ਵਿਚ ਰਹਿ ਰਹੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਨਾਲ ਜੁੜੇ ਸਨ। ਸਤਨਾਮ ਸਿੰਘ ਤੇ ਗੁਰਦੇਵ ਸਿੰਘ ਜੱਸਲ ਇਸ ਮਾਮਲੇ ਵਿਚ ਲੰਡਾ ਦੇ ਹੈਂਡਲਰਸ ਸੀ।
ਇਨ੍ਹਾਂ ਦੋਵਾਂ ਨੇ ਦੋ ਨਾਬਾਲਿਗ ਲੜਕਿਆਂ ਨੂੰ ਸਿਖਲਾਈ ਦੇ ਕੇ ਆਰਪੀਜੀ ਹਮਲਾ ਕਰਵਾਇਆ ਸੀ। ਹਮਲੇ ਵਿਚ 70 ਕਿਲੋਮੀਟਰ ਕੈਲੀਬਰ ਆਰਪੀਜੀ 26 ਦਾ ਪ੍ਰਯੋਗ ਕੀਤਾ ਗਿਆ ਸੀ, ਜੋ ਮੁਜਾਹਿਦੀਨ ਵੱਲੋਂ ਇਸਤੇਮਾਲ ਕੀਤਾ ਜਾਂਦਾ ਹੈ।
ਆਰਪੀਜੀ ਹਮਲੇ ਵਿਚ ਪੁਲਿਸ ਨੇ ਉਸ ਸਮੇਂ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਚੋਹਲਾ ਸਾਹਿਬ ਥਾਣੇ ਦੇ ਇੰਚਾਰਜ ਵਿਨੋਦ ਸ਼ਰਮਾ ਨੇ ਦੱਸਿਆ ਕਿ ਅਦਾਲਤ ਦੇ ਆਦੇਸ਼ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਸਤਨਾਮ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਤਰਨਤਾਰਨ ‘ਚ ਲਖਬੀਰ ਸਿੰਘ ਲੰਡਾ ਦੇ ਬਦਮਾਸ਼ਾਂ ਨੇ ਪੁਲਿਸ ਸਟੇਸ਼ਨ ਨੂੰ ਉਡਾਉਣ ਦੀ ਕੋਸ਼ਿਸ਼ ਕੀਤੀ ਸੀ। ਤਰਨਤਾਰਨ ਜ਼ਿਲ੍ਹੇ ਵਿਚ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਪੈਂਦੇ ਸਰਹਾਲੀ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ 9 ਦਸੰਬਰ ਦੀ ਰਾਤ 1.00 ਵਜੇ ਅਣਪਛਾਤੇ ਵਿਅਕਤੀਆਂ ਨੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ। ਹਮਲੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਹਾਲਾਂਕਿ ਹਮਲੇ ਕਾਰਨ ਥਾਣੇ ਦੀ ਇਮਾਰਤ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।
ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੇ ਹਮਲੇ ਦੀ ਪੁਸ਼ਟੀ ਕੀਤੀ ਸੀ। ਉਹਨਾਂ ਦੱਸਿਆ ਸੀ ਕਿ ਹਮਲੇ ਵਿਚ ਥਾਣੇ ਦੇ ਇਕ ਹਿੱਸੇ ਵਿਚ ਬਣੇ ਸਾਂਝ ਕੇਂਦਰ ਦੇ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ। ਜਿਸ ਥਾਂ ’ਤੇ ਸ਼ੀਸ਼ੇ ਟੁੱਟੇ ਹਨ, ਉਸਨੂੰ ਫੋਰੈਂਸਿਕ ਜਾਂਚ ਵਾਸਤੇ ਸੀਲ ਕਰ ਦਿੱਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial