Amritsar News: ਅੰਮ੍ਰਿਤਸਰ ਦੇ ਰਣਜੀਤ ਐਵਨਿਊ 'ਚ ਰਹਿਣ ਵਾਲੇ ਪਰਿਵਾਰ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਦੀ ਟਿਕਟ ਵੇਚਣ ਵਾਲਾ ਦੁਕਾਨਦਾਰ ਪਰਿਵਾਰਕ ਮੈਂਬਰ ਨੂੰ ਮਿਲਣ ਪਹੁੰਚਿਆ ਤੇ ਉਨ੍ਹਾਂ ਨੂੰ ਅਚਾਨਕ ਸਰਪ੍ਰਾਈਜ਼ ਦੇ ਦਿੱਤਾ। ਇਸ ਮੌਕੇ ਕਰੋੜਪਤੀ ਬਣੀ ਮਹਿਲਾ ਗੁਰਬਚਨ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਾਡੀ ਡੇਢ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।


ਉਨ੍ਹਾਂ ਨੇ ਕਿਹਾ ਕਿ ਮੈਂ ਘਰੋਂ ਸਬਜ਼ੀ ਲੈਣ ਲਈ ਗਈ ਸੀ ਤਾਂ ਬਾਜ਼ਾਰ ਵਿੱਚ ਮੈਨੂੰ ਰਾਜੂ ਕਰੋੜਪਤੀ ਮਿਲੇ ਤੇ ਉਨ੍ਹਾਂ ਮੈਨੂੰ ਲਾਟਰੀ ਖਰੀਦਣ ਲਈ ਆਫਰ ਕੀਤੀ। ਇਸ ਦੇ ਚੱਲਦੇ ਮੈਂ ਉਨ੍ਹਾਂ ਕੋਲੋਂ ਲਾਟਰੀ ਦੀ ਟਿਕਟ ਲੈ ਲਈ ਤੇ ਅੱਜ ਮੈਨੂੰ ਪਤਾ ਲੱਗਾ ਕਿ ਮੇਰਾ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਲਾਟਰੀ ਨਿਕਲ ਆਈ ਹੈ।


ਉੱਥੇ ਹੀ ਰਾਜੂ ਕਰੋੜਪਤੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਤੇ ਲੋਕ ਮੈਨੂੰ ਰਾਜੂ ਕਰੋੜਪਤੀ ਦੇ ਨਾਂ ਤੋਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬਟਾਲੇ ਤੋਂ ਡਿਸਟਰੀਬਿਊਟਰ ਸੰਜੇ ਲਾਟਰੀ ਏਜੰਸੀ ਕੋਲੋਂ ਲਾਟਰੀ ਦੇ ਟਿਕਟ ਲਿਆ ਕੇ ਅੰਮ੍ਰਿਤਸਰ ਵਿੱਚ ਸੇਲ ਕਰਦਾ ਹਾਂ। ਮੈਂ ਕਈਆਂ ਨੂੰ ਲੱਖਪਤੀ ਤੇ ਕਈਆਂ ਨੂੰ ਕਰੋੜਪਤੀ ਬਣਾ ਚੁੱਕਾ ਹਾਂ।


ਇਹ ਵੀ ਪੜ੍ਹੋ: Ludhiana News: ਪੁਲਿਸ ਦਾ ਐਕਸ਼ਨ! ਮਿੰਟਾਂ 'ਚ ਖੁੱਲ੍ਹਵਾਇਆ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ, ਟਰੱਕ ਅਪਰੇਟਰਾਂ ਨੂੰ ਧਰਨੇ ਤੋਂ ਉਠਾਇਆ


ਉਨ੍ਹਾਂ ਕਿਹਾ ਕਿ ਅੱਜ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਮੈਡਮ ਗੁਰਬਚਨ ਕੌਰ ਜਿਨ੍ਹਾਂ ਨੇ ਮੇਰੇ ਕੋਲ ਲਾਟਰੀ ਖਰੀਦੀ ਸੀ, ਉਨ੍ਹਾਂ ਦਾ ਇਨਾਮ ਨਿਕਲਿਆ ਹੈ। ਡੇਢ ਕਰੋੜ ਰੁਪਏ ਦਾ ਅੱਜ ਅਸੀਂ ਉਨ੍ਹਾਂ ਘਰ ਮੁਬਾਰਕਬਾਦ ਦੇਣ ਲਈ ਪੁੱਜੇ ਹਾਂ। ਇਸ ਮੌਕੇ ਰਾਜੂ ਕਰੋੜਪਤੀ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਇਹ ਲਾਟਰੀ ਇੱਕ ਜੂਆ ਹੈ ਜਾਂ ਲਾਟਰੀ ਨਹੀਂ ਪਾਉਣੀ ਚਾਹੀਦੀ। ਇਹ ਕਿਸੇ ਦਾ ਇਨਾਮ ਨਹੀਂ ਨਿਕਲਦਾ। 


ਉਨ੍ਹਾਂ ਕਿਹਾ ਕਿ ਇਹ ਸਰਾਸਰ ਗਲਤ ਹੈ। ਹਰ ਇੱਕ ਦੀ ਆਪਣੀ ਕਿਸਮਤ ਹੈ। ਕਿਸਮਤ ਜ਼ਰੂਰ ਅਜਮਾਉਣੀ ਚਾਹੀਦੀ ਹੈ। ਕਿਤੇ ਨਾ ਕਿਤੇ ਕੋਈ ਵੀ ਕਰੋੜਪਤੀ ਜਾਂ ਲੱਖਪਤੀ ਬਣ ਸਕਦਾ ਹੈ। ਬਟਾਲੇ ਦੇ ਡਿਸਟਰੀਬਿਊਟਰ ਸੰਜੇ ਕਪੂਰ ਨੇ ਕਿਹਾ ਕਿ ਮੇਰੀ ਸੰਜੇ ਲਾਟਰੀ ਏਜੰਸੀ ਦੇ ਨਾਂ ਤੇ ਬਟਾਲੇ ਵਿੱਚ ਦੁਕਾਨ ਹੈ। ਰਾਜੂ ਕਰੋੜਪਤੀ ਮੇਰੇ ਕੋਲੋਂ ਲਾਟਰੀ ਖਰੀਦ ਕੇ ਲਿਆਇਆ ਸੀ ਤੇ ਮੈਨੂੰ ਰਾਤ ਨੂੰ ਲੁਧਿਆਣੇ ਹੈੱਡ ਆਫਿਸ ਤੋਂ ਫੋਨ ਆਇਆ ਕਿ ਇਸ ਨੰਬਰ ਦੀ ਲਾਟਰੀ ਨਿਕਲੀ ਹੈ।


ਜਦੋਂ ਮੈਂ ਨੰਬਰ ਚੈੱਕ ਕੀਤਾ ਤੇ ਉਹ ਰਾਜੂ ਕਰੋੜਪਤੀ ਅੰਮ੍ਰਿਤਸਰ ਵਾਲੇ ਦਾ ਨਿਕਲਿਆ। ਮੈਂ ਇਸ ਨਾਲ ਗੱਲਬਾਤ ਕੀਤੀ। ਇਸ ਵੱਲੋਂ ਜਦੋਂ ਨੰਬਰ ਦੀ ਜਾਂਚ ਕੀਤੀ ਗਈ ਤੇ ਇਹ ਨੰਬਰ ਮੈਡਮ ਗੁਰਬਚਨ ਕੌਰ ਦਾ ਨਿਕਲਿਆ ਜਿਨ੍ਹਾਂ ਦੀ ਡੇਢ ਕਰੋੜ ਦੀ ਨਾਟਰੀ ਨਿਕਲੀ ਸੀ। ਅੱਜ ਅਸੀਂ ਉਨ੍ਹਾਂ ਦੇ ਘਰ ਮਿਠਾਈ ਲੈ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਉਣ ਤੇ ਮੁਬਾਰਕਬਾਦ ਦੇਣ ਲਈ ਪੁੱਜੇ ਹਾਂ।


ਇਹ ਵੀ ਪੜ੍ਹੋ: Sangrur news: ਪੰਜਾਬ ਲੰਬੜਦਾਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਕਿਹਾ- ਮੰਗਾਂ ਪੂਰੀਆਂ ਨਾ ਹੋਈਆਂ ਤਾਂ ਲੋਕ ਸਭਾ ਚੋਣਾਂ...