Pujab Weather: ਪੰਜਾਬ ਵਿੱਚ ਸਰਦੀਆਂ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦੋ ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਹੋਰ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ।
ਸ਼ਿਮਲਾ ਤੋਂ ਵੀ ਠੰਡਾ ਹੋਇਆ ਬਠਿੰਡਾ
ਐਤਵਾਰ ਨੂੰ ਬਠਿੰਡਾ ਸ਼ਿਮਲਾ, ਮਸੂਰੀ ਅਤੇ ਦਾਰਜੀਲਿੰਗ ਨਾਲੋਂ ਠੰਢਾ ਰਿਹਾ। ਪ੍ਰਾਪਤ ਰਿਕਾਰਡਾਂ ਅਨੁਸਾਰ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 6 ਡਿਗਰੀ ਅਤੇ ਅੰਮ੍ਰਿਤਸਰ ਦਾ 6.2 ਡਿਗਰੀ ਰਿਹਾ, ਜਦੋਂ ਕਿ ਐਤਵਾਰ ਨੂੰ ਮਸੂਰੀ ਦਾ ਘੱਟੋ-ਘੱਟ ਤਾਪਮਾਨ 6.4 ਡਿਗਰੀ, ਦਾਰਜੀਲਿੰਗ ਦਾ 6.6 ਡਿਗਰੀ ਅਤੇ ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਰਿਹਾ। ਬਠਿੰਡਾ ਵਿੱਚ ਵੀ ਵਿਜ਼ੀਬਿਲਟੀ ਸਿਰਫ਼ 50 ਤੋਂ 200 ਮੀਟਰ ਸੀ, ਜਦੋਂ ਕਿ ਹਲਵਾਰਾ ਵਿੱਚ ਇਹ 200 ਤੋਂ 500 ਮੀਟਰ ਅਤੇ ਆਦਮਪੁਰ ਵਿੱਚ 500 ਤੋਂ 1000 ਮੀਟਰ ਸੀ।
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਿਸ ਤਹਿਤ 10 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਛਾਈ ਰਹੇਗੀ ਜਿਸ ਕਾਰਨ ਵਿਜ਼ੀਬਿਲਟੀ ਕਾਫੀ ਹੱਦ ਤੱਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਵਿਭਾਗ ਨੇ ਡਰਾਈਵਰਾਂ ਨੂੰ ਇਸ ਦੌਰਾਨ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਐਤਵਾਰ ਨੂੰ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 6.6 ਡਿਗਰੀ, ਪਟਿਆਲਾ ਦਾ 7.2, ਪਠਾਨਕੋਟ ਦਾ 7.0, ਗੁਰਦਾਸਪੁਰ ਦਾ 7.0, ਬਰਨਾਲਾ ਦਾ 6.6, ਜਲੰਧਰ ਦਾ 7.2 ਅਤੇ ਮੋਗਾ ਦਾ 6.1 ਡਿਗਰੀ ਦਰਜ ਕੀਤਾ ਗਿਆ। ਅੱਜ ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 2.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਸ਼ਨੀਵਾਰ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਆਇਆ। ਸਮਰਾਲਾ ਦਾ ਸਭ ਤੋਂ ਵੱਧ ਤਾਪਮਾਨ 25.2 ਡਿਗਰੀ ਰਿਹਾ। ਜਦੋਂ ਕਿ ਅੰਮ੍ਰਿਤਸਰ ਦਾ 20.7 ਡਿਗਰੀ, ਲੁਧਿਆਣਾ ਦਾ 23.2, ਪਟਿਆਲਾ ਦਾ 25.0, ਪਠਾਨਕੋਟ ਦਾ 23.7, ਜਲੰਧਰ ਦਾ 21.8 ਅਤੇ ਮੋਗਾ ਦਾ 21.7 ਡਿਗਰੀ ਤਾਪਮਾਨ ਰਿਹਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।