Sri Muktsar Sahib: ਸ੍ਰੀ ਮੁਕਤਸਰ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਮੁਕਤਸਰ ਦੇ ਰੈਡ ਕਰੋਸ ਭਵਨ ਤੋਂ ਸ਼ੁਰੂ ਹੋ ਕੇ ਕੋਟਕਪੂਰਾ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਕਾਂਗਰਸੀ ਵਰਕਰਾਂ ਦੇ ਵੱਲੋਂ ਜਿੱਥੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉੱਥੇ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਵੀ ਕਹੀ।
ਰਾਜਾ ਵੜਿੰਗ ਨੇ ਕਿਹਾ ਕਿ ਅਜ ਦਾ ਧਰਨਾ ਜੋ ਅਸੀ ਦਿਤਾ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ ਇਨਸਾਫ ਦੇਵੇ ਪੰਜਾਬ ਸਰਕਾਰ ਕਾਤਲਾ ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਦੋ ਦਿਨ ਪਹਿਲਾ ਲਿਖਤੀ ਸ਼ਿਕਾਇਤ ਦਿੱਤੀ ਹੈ। ਨੋਜਵਾਨ ਸ਼ਹੀਦ ਹੋਇਆ ਹੈ ਕਿਸੇ ਨੇ ਤਾ ਕਤਲ ਕੀਤਾ ਹੈ ਤੁਸੀਂ ਐਫ ਆਈ ਆਰ ਦਰਜ਼ ਕਿਉਂ ਨਹੀ ਕਰ ਰਹੇ। ਹਰਿਆਣਾ ਵਿੱਚ ਜੇ ਪੰਜਾਬ ਦੇ ਨੋਜਵਾਨ ਦਾ ਕਤਲ ਹੋ ਜਾਂਦਾ ਹੈ ਤਾਂ ਪਰਚਾ ਤਾ ਦਰਜ਼ ਹੋਏਗਾ। ਜੀਂਦ ਐਸ ਪੀ ਦੇ ਕਹਿਣ ਤੇ ਗੋਲੀ ਚਲਾਈ ਗਈ ਹੈ। ਅਸੀਂ ਪੰਜਾਬ ਸਰਕਾਰ ਤੋ ਮੰਗ ਕਰ ਰਹੇ ਹਾ ਪਰਚਾ ਦਰਜ਼ ਕਰੋ। ਅਜੇ ਤੱਕ ਨੋਜਵਾਨ ਦਾ ਅੰਤਿਮ ਸੰਸਕਾਰ ਨਹੀ ਹੋਇਆ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਵਿੱਚ ਘੋਰਾਓ ਕਰਾਂਗੇ। ਪੰਜਾਬ ਵਿਧਾਨ ਸਭਾ ਨਹੀਂ ਚਲਨ ਦਿਆਂਗੇ। ਜੇ ਪਰਚਾ ਦਰਜ਼ ਨਾ ਹੋਇਆ ਤਾਂ ਲੜਾਈ ਲੜਦੇ ਰਹਾੰਗੇ।
ਇਹ ਵੀ ਪੜ੍ਹੋ: Viral Video: ਜੰਗਲਾਤ ਅਧਿਕਾਰੀਆਂ ਨੇ ਨਹਿਰ 'ਚ ਡਿੱਗੇ ਹਾਥੀ ਦੇ ਬੱਚੇ ਦੀ ਬਚਾਈ ਜਾਨ, ਹਾਥੀ ਨੇ ਸੁੰਡ ਚੁੱਕ ਕੇ ਕੀਤੀ 'ਧੰਨਵਾਦ'
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral Video: ਭਰਤਨਾਟਿਅਮ ਅਤੇ ਕਥਕ ਡਾਂਸ ਰਾਹੀਂ ਦੱਸੇ ਉਡਾਣ ਸੁਰੱਖਿਆ ਨਿਯਮ, ਏਅਰ ਇੰਡੀਆ ਦਾ ਵੀਡੀਓ ਹੋ ਰਿਹਾ ਵਾਇਰਲ