Chandigarh News: ਮੀਂਹ ਕਾਰਨ ਬੀਐਸਐਨਐਲ ਦੇ 40 ਟਾਵਰ ਬੰਦ ਹੋ ਗਏ ਹਨ। ਇਸ ਕਾਰਨ ਹਜ਼ਾਰਾਂ ਮੋਬਾਈਲ ਅਤੇ ਲੈਂਡਲਾਈਨ ਕੁਨੈਕਸ਼ਨ ਬੰਦ ਹੋ ਗਏ ਹਨ। ਲੋਕਾਂ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਮੋਰਿੰਡਾ ਐਕਸਚੇਂਜ ਵਿਖੇ ਪਾਣੀ ਦਾਖਲ ਹੋਣ ਕਾਰਨ ਕਰੀਬ ਪੰਜ ਮੋਬਾਈਲ ਟਾਵਰ ਅਤੇ 200 ਤੋਂ ਵੱਧ ਕੁਨੈਕਸ਼ਨ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਬਿਜਲੀ ਬੰਦ ਹੋਣ ਕਾਰਨ ਕੰਮ ਪ੍ਰਭਾਵਿਤ ਹੋ ਰਿਹਾ ਹੈ।
ਕਈ ਥਾਵਾਂ ਉੱਤੇ ਤਾਂ ਹਾਲਤ ਇਹ ਹੈ ਕਿ ਜਨਰੇਟਰਾਂ ਵਿੱਚ ਤੇਲ ਵੀ ਖਤਮ ਹੋ ਗਿਆ ਹੈ। ਦਫ਼ਤਰਾਂ ਅੰਦਰ ਪਾਣੀ ਭਰਿਆ ਹੋਇਆ ਹੈ। ਬਨੂੜ ਐਕਸਚੇਂਜ ਤੋਂ ਡੇਰਾਬੱਸੀ ਅਤੇ ਲਾਲੜੂ ਲਾਈਨਾਂ ਚੱਲਦੀਆਂ ਹਨ, ਜੋ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਟ੍ਰਾਈਸਿਟੀ ਵਿੱਚ ਬੀਐਸਐਨਐਲ ਦੇ ਕਰੀਬ 40 ਟਾਵਰ ਬੰਦ ਪਏ ਹਨ।
ਇਹ ਵੀ ਪੜ੍ਹੋ: Mohali ਦੇ ਲੋਕਾਂ ਲਈ ਹੜ੍ਹ ਦੌਰਾਨ Helpline ਨੰਬਰ ਜਾਰੀ, ਕੋਈ ਆ ਰਹੀ ਮੁਸ਼ਕਲ ਤਾਂ ਇਹਨਾਂ ਨੰਬਰਾਂ 'ਤੇ ਕਾਲ ਕਰੋ
ਬੀਐਸਐਨਐਲ ਦੇ ਜਨਰਲ ਮੈਨੇਜਰ ਐਮਸੀ ਸਿੰਘ ਨੇ ਦੱਸਿਆ ਕਿ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। BSNL ਇੰਜੀਨੀਅਰਾਂ ਅਤੇ ਟੈਕਨੀਸ਼ੀਅਨਾਂ ਦੀ ਟੀਮ ਕੰਮ 'ਤੇ ਹੈ। ਕੱਲ੍ਹ ਤੱਕ ਸਾਰੇ ਟਾਵਰ ਬਹਾਲ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: Punjab Floods: ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸੇ ਕਈ ਪਿੰਡਾਂ ਦਾ ਮੋਹਾਲੀ ਨਾਲੋਂ ਟੁੱਟਿਆ ਸੰਪਰਕ, CM ਮਾਨ ਨੇ ਲਿਆ ਜਾਇਜ਼ਾ
ਦੱਸ ਦਈਏ ਕਿ ਇਹ ਸਮੱਸਿਆ ਜ਼ਿਆਦਾ ਬਰਸਾਤ ਕਾਰਨ ਆਈ ਹੈ। ਮੋਰਿੰਡਾ ਐਕਸਚੇਂਜ ਵਿੱਚ ਪਾਣੀ ਦਾਖਲ ਹੋ ਗਿਆ ਹੈ। ਉਥੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਐਮਸੀ ਸਿੰਘ ਨੇ ਦੱਸਿਆ ਕਿ ਟਾਵਰਾਂ ’ਤੇ ਬਿਜਲੀ ਸਪਲਾਈ ਬੰਦ ਹੈ। ਦੂਜੇ ਪਾਸੇ ਮੀਂਹ ਕਾਰਨ ਡਾਕ ਸੇਵਾ ਵੀ ਪ੍ਰਭਾਵਿਤ ਹੋਈ ਹੈ। ਵੱਡੀ ਗਿਣਤੀ ਵਿੱਚ ਪੋਸਟਾਂ ਨੂੰ ਡਿਲੀਵਰ ਨਹੀਂ ਕੀਤਾ ਜਾ ਸਕਿਆ।
ਜ਼ਿਕਰ ਕਰ ਦਈਏ ਕਿ ਮੌਸਮ ਵਿਭਾਗ ਦੇ ਅਲਰਟ ਦੇ ਮੱਦੇਨਜ਼ਰ ਨਗਰ ਨਿਗਮ ਨੇ ਪੂਰੇ ਸ਼ਹਿਰ ਨੂੰ 18 ਜ਼ੋਨਾਂ ਵਿੱਚ ਵੰਡ ਕੇ ਹਰੇਕ ਜ਼ੋਨ ਲਈ ਇੱਕ ਟੀਮ ਦਾ ਗਠਨ ਕੀਤਾ ਹੈ। ਇਹ ਟੀਮ 24 ਘੰਟੇ ਆਪਣੇ ਖੇਤਰ ਵਿੱਚ ਤਾਇਨਾਤ ਰਹੇਗੀ। ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਾਰੇ ਐਮਰਜੈਂਸੀ ਕੰਟਰੋਲ ਰੂਮਾਂ ਨੂੰ 24 ਘੰਟੇ ਖੁੱਲ੍ਹਾ ਰੱਖਣ ਦੇ ਹੁਕਮ ਦਿੱਤੇ ਗਏ ਹਨ।