Punjab News: ਚੰਡੀਗੜ੍ਹ (Chandigarh) ਤੋਂ ਹਮੀਰਪੁਰ (Hamirpur) ਜਾ ਰਹੀ ਹਿਮਾਚਲ (HRTC) ਦੀ ਬੱਸ ‘ਤੇ ਖਰੜ ‘ਚ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਨੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿਤੇ, ਜਦੋਂ ਬੱਸ 'ਤੇ ਹਮਲਾ ਕੀਤਾ ਗਿਆ, ਉਸ ਵੇਲੇ ਬੱਸ ਵਿੱਚ 24 ਸਵਾਰੀਆਂ ਸਨ। ਡੀਡੀਐਮ ਐਚਆਰਟੀਸੀ (HRTC) ਰਾਜਕੁਮਾਰ ਪਾਠਕ ਨੇ ਦੱਸਿਆ ਕਿ ਐਸਐਸਪੀ ਮੁਹਾਲੀ ਕੋਲ ਐਫਆਈਆਰ (FIR) ਦਰਜ ਕਰਵਾਈ ਗਈ ਹੈ।
ਹਿਮਾਚਲ ਦੀ ਬੱਸ 'ਤੇ ਖਰੜ ਨੇੜੇ ਹਮਲਾ ਕੀਤਾ ਗਿਆ
ਜਾਣਕਾਰੀ ਮੁਤਾਬਕ HRTC ਦੀ ਹਮੀਰਪੁਰ ਡਿਪੂ ਦੀ ਬੱਸ 6:15 ‘ਤੇ ਚੰਡੀਗੜ੍ਹ ਤੋਂ ਹਮੀਰਪੁਰ (Hamirpur) ਲਈ ਰਵਾਨਾ ਹੋਈ ਅਤੇ ਬੱਸ ‘ਤੇ ਖਰੜ ਨੇੜੇ ਹਮਲਾ ਕਰ ਦਿੱਤਾ ਗਿਆ। ਡੀਡੀਐਮ ਐਚਆਰਟੀਸੀ ਹਮੀਰਪੁਰ ਰਾਜਕੁਮਾਰ ਪਾਠਕ ਨੇ ਦੱਸਿਆ ਕਿ ਕੁਝ ਲੋਕਾਂ ਨੇ ਬੱਸ ’ਤੇ ਹਮਲਾ ਕਰਕੇ ਬੱਸ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸ ਵਿੱਚ 24 ਦੇ ਕਰੀਬ ਸਵਾਰੀਆਂ ਸਵਾਰ ਸਨ ਪਰ ਗਨੀਮਤ ਰਹੀ ਕਿ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸਐਸਪੀ ਮੁਹਾਲੀ ਕੋਲ ਐਫਆਈਆਰ (FIR) ਦਰਜ ਕਰਵਾਈ ਗਈ ਹੈ ਅਤੇ ਪੁਲਿਸ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ।
ਬੱਸ 'ਤੇ ਹਮਲਾ ਕਰਨ ਵਾਲੇ ਲੋਤ ਪੰਜਾਬ ਨੰਬਰ ਦੀ ਸਿਲਵਰ ਰੰਗ ਦੀ ਆਲਟੋ (Alto) ਚ ਆਏ ਸਨ
ਰਾਹਤ ਦੀ ਗੱਲ ਇਹ ਹੈ ਕਿ ਇਸ ਹਮਲੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪੰਜਾਬ ਨੰਬਰ ਇੱਕ ਸਿਲਵਰ ਰੰਗ ਦੀ ਆਲਟੋ (Alto) ਕਾਰ ਵਿੱਚ ਆਏ ਸਨ। ਆ ਕੇ ਉਨ੍ਹਾਂ ਨੇ ਪਹਿਲਾਂ ਬੱਸ ਰੋਕੀ ਅਤੇ ਬੱਸ ਰੁਕਦਿਆਂ ਹੀ ਡੰਡਿਆਂ ਨਾਲ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।
ਦੱਸ ਦਈਏ ਕਿ ਹਿਮਾਚਲ ਅਤੇ ਪੰਜਾਬ ਵਿਚਾਲੇ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਹਿਮਾਚਲ ਵਿੱਚ ਨੌਜਵਾਨਾਂ ਦੀ ਬਾਈਕ 'ਤੇ ਸੰਤ ਭਿੰਡਰਾਵਾਲੇ ਦੇ ਲੱਗੇ ਪੋਸਟਰ ਪਾੜ ਦਿੱਤੇ ਗਏ। ਇਸ ਤੋਂ ਬਾਅਦ ਤੋਂ ਵਿਵਾਦ ਵਧਦਾ ਹੀ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।