ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ‘ਚ ਸਥਿਤ ਨੇਕਸਸ ਐਲਾਂਤੇ ਮਾਲ ‘ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਪ੍ਰਸ਼ਾਸਨ ਨੇ ਲਗਭਗ 35,040 ਵਰਗ ਫੁੱਟ ਖੇਤਰ ਵਿੱਚ ਇਮਾਰਤੀ ਨਿਯਮਾਂ ਦੀ ਉਲੰਘਣਾ ਪਾਈ, ਜਿਸ ਤੋਂ ਬਾਅਦ ਮਾਲ ਪ੍ਰਬੰਧਨ ਨੂੰ ਸ਼ੋਕਾਜ਼ ਨੋਟਿਸ ਜਾਰੀ ਕਰਕੇ ਐਤਵਾਰ ਸਵੇਰੇ ਭੰਨਤੋੜਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਅਧਿਕਾਰੀ ਅਤੇ ਪੁਲਿਸ ਫੋਰਸ ਮੌਕੇ ‘ਤੇ ਮੌਜੂਦ ਰਹੀ।

Continues below advertisement


ਸ਼ਨੀਵਾਰ ਨੂੰ ਐਸ.ਡੀ.ਐਮ. ਈਸਟ-ਕਮ-ਅਸਿਸਟੈਂਟ ਐਸਟੇਟ ਅਫ਼ਸਰ ਖੁਸ਼ਪ੍ਰੀਤ ਕੌਰ ਨੇ ਇਹ ਨੋਟਿਸ ਮੈਸਰਜ਼ ਸੀ.ਐਸ.ਜੇ. ਇੰਫਰਾਸਟਰਕਚਰ ਪ੍ਰਾਈਵੇਟ ਲਿਮਿਟਡ (ਐਲਾਂਤੇ ਮਾਲ ਪ੍ਰਬੰਧਨ) ਨੂੰ ਭੇਜਿਆ ਸੀ।



ਪਾਰਕਿੰਗ ਏਰੀਏ ਵਿੱਚ ਸਭ ਤੋਂ ਵੱਡੀ ਗੜਬੜ


ਐਸਟੇਟ ਦਫ਼ਤਰ ਦੀ ਜਾਂਚ ਰਿਪੋਰਟ ਵਿੱਚ ਮਾਲ ਵਿੱਚ 10 ਵੱਡੀਆਂ ਇਮਾਰਤੀ ਉਲੰਘਣਾਵਾਂ ਪਾਈਆਂ ਗਈਆਂ ਹਨ। ਇਨ੍ਹਾਂ ਵਿੱਚ ਸਭ ਤੋਂ ਗੰਭੀਰ ਮਾਮਲਾ ਪਾਰਕਿੰਗ ਖੇਤਰ ਦਾ ਹੈ — ਲਗਭਗ 22 ਹਜ਼ਾਰ ਵਰਗ ਫੁੱਟ ਏਰੀਆ, ਜੋ ਵਾਹਨਾਂ ਦੀ ਪਾਰਕਿੰਗ ਲਈ ਰੱਖਿਆ ਗਿਆ ਸੀ, ਉਸਨੂੰ ਲੈਂਡਸਕੇਪਿੰਗ ਅਤੇ ਗ੍ਰੀਨਰੀ (ਹਰੀਏਲੀ) ਵਿੱਚ ਤਬਦੀਲ ਕਰ ਦਿੱਤਾ ਗਿਆ।


ਪ੍ਰਸ਼ਾਸਨ ਨੂੰ ਹਰ ਰੋਜ਼ ਦੇਣਾ ਪਵੇਗਾ ਜੁਰਮਾਨਾ


ਪ੍ਰਸ਼ਾਸਨ ਦੇ ਸੰਪਤੀ ਵਿਭਾਗ ਨੇ 8 ਅਗਸਤ ਨੂੰ ਮਾਲ ਦਾ ਨਿਰੀਖਣ ਕੀਤਾ ਸੀ। ਦੋ ਮਹੀਨੇ ਦਾ ਸਮਾਂ ਅਤੇ ਸੁਣਵਾਈ ਦਾ ਮੌਕਾ ਦੇਣ ਦੇ ਬਾਵਜੂਦ ਜਦੋਂ ਸੁਧਾਰ ਨਹੀਂ ਕੀਤਾ ਗਿਆ, ਤਾਂ ਹੁਣ ਨੋਟਿਸ ਜਾਰੀ ਕੀਤਾ ਗਿਆ ਹੈ। ਨਿਯਮਾਂ ਅਨੁਸਾਰ, ਮਾਲ ਪ੍ਰਬੰਧਨ ‘ਤੇ 8 ਰੁਪਏ ਪ੍ਰਤੀ ਵਰਗ ਫੁੱਟ ਪ੍ਰਤੀ ਦਿਨ ਦੇ ਹਿਸਾਬ ਨਾਲ ਜੁਰਮਾਨਾ ਵਸੂਲਿਆ ਜਾਵੇਗਾ। ਇਹ ਕਾਰਵਾਈ ਚੰਡੀਗੜ੍ਹ ਐਸਟੇਟ ਰੂਲਜ਼ 2007 ਅਤੇ ਕੈਪਿਟਲ ਆਫ ਪੰਜਾਬ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1952 ਦੇ ਤਹਿਤ ਕੀਤੀ ਗਈ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।