Mohali - ਪਾਲ ਸਿੰਘ ਰੱਤੂ ਮੀਤ ਪ੍ਰਧਾਨ ਰੈਜੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਸੈਕਟਰ-114 ਆਂਸਲ ਸੈਕਟਰ-114  ਮੋਹਾਲੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਂਸਲ ਸੈਕਟਰ-114 ਅੰਦਰ ਮੁਢਲੀਆਂ ਸਹੂਲਤਾਂ ਦੀ ਪੂਰਤੀ ਨਾਂ ਹੋਣ ਕਾਰਨ, ਸੈਕਟਰ ਦੇ ਵਸਨੀਕਾਂ ਦੀ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਵਲੋਂ ਕਲ ਮਿਤੀ 28-07-2023 ਨੂੰ ਆਂਸਲ-114 ਦੇ ਮੁੱਖ ਗੇਟ ਤੇ ਧਰਨੇ ਦਾ ਐਲਾਨ ਕੀਤਾ ਗਿਆ ਸੀ। ਪਰ ਅਫਸੋਸ ਦੀ ਗੱਲ ਹੈ ਕਿ ਕੰਪਨੀ, ਗਮਾਡਾ ਅਤੇ ਸਰਕਾਰ ਵਲੋਂ ਕੋਈ ਕਾਰਵਾਈ ਜਾਂ ਰੈਜ਼ੀਡੈਂਟਸ ਵੈਲਫੇਅਰ ਸੋਸਾਇਟੀ ਰਜਿ: ਦੇ ਨੁਮਾਇੰਦਿਆਂ ਨਾਲ ਸਮਝੌਤਾਵਾਦੀ ਗਲਬਾਤ ਕਰਨ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। 


ਇਹਨਾਂ ਦੇ ਅੜੀਅਲ ਵਤੀਰੇ ਕਾਰਨ ਰੈਜੀਡੈਂਟਸ ਵੈਲਫੇਅਰ ਸੋਸਾਇਟੀ ,ਰਜਿ: ਨੂੰ ਮਜਬੂਰਨ  ਮਿਤੀ 28-07-2023 ਤਜਵੀਜ ਅਨੁਸਾਰ ਸੈਕਟਰ, ਦੇ ਵਸਨੀਕਾਂ ਦੇ ਸਹਿਯੋਗ ਨਾਲ ਅਜ ਮਿਤੀ 30-7-2023 ਨੂੰ ਵੀ ਧਰਨਾ ਜਾਰੀ ਰੱਖਣਾ ਪਿਆ। ਇਸ ਧਰਨੇ ਵਿੱਚ  ਬਲਬੀਰ ਸਿੰਘ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਨੇ ਧਰਨੇ ਵਿੱਚ ਹਾਜਰੀ ਲਗਾ ਕੇ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੰਤੂ ਕੰਪਨੀ,ਗਮਾਡਾ ਅਤੇ ਸਰਕਾਰ ਵਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ,ਸਗੋਂ ਚੁਪੀ ਧਾਰ ਲਈ ਹੈ।


             ਇਸ ਲਈ, ਰੈਜ਼ੀਡੈਂਟਸ ਵੈਲਫੇਅਰ ਸੌਸਾਇਟੀ ਰਜਿ: ਨੇ  ਵਸਨੀਕਾਂ ਦੀ ਸਹਿਮਤੀ ਨਾਲ ਫੈਸਲਾ ਲਿਆ ਹੈ ਕਿ ਸਟਾਰ ਫੈਸਲਿਟੀਜ ਮੈਨੇਜਮੈਂਟ ਲਿਮਟਿਡ ਨੂੰ ਮੇਨਟੀਨੈਂਸ ਚਾਰਜਿਜ਼ ਅਦਾ ਨਹੀ ਕੀਤੇ  ਜਾਣਗੇ ਕਿਉਂਕਿ ਇਹ ਕੰਪਨੀ ਮੈਨੇਜਮੈਂਟ ਚਾਰਜਿਜ਼ ਤਾਂ ਇਕੱਠੇ ਕਰ ਲੈਂਦੀ ਹੈ। ਪ੍ਰੰਤੂ ਮੇਨਟੀਨੈਂਸ ਦਾ ਕੋਈ ਕੰਮ ਨਹੀਂ ਕਰਦੀ। ਜਿਸ ਕਾਰਨ ਸੈਕਟਰ ਅੰਦਰ ਮੁਢਲੀਆਂ ਸਹੂਲਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ। 


ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸੈਕਟਰ ਅੰਦਰ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣ ਤੱਕ ਸੈਕਟਰ ਦੇ ਮੁੱਖ ਗੇਟ ਤੇ ਧਰਨਾ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਤੇ  ਭੂਪਿੰਦਰ ਸਿੰਘ ਸੈਣੀ ਪ੍ਰਧਾਨ  ਪਾਲ ਸਿੰਘ ਰੱਤੂ ਮੀਤਪ੍ਰਧਾਨ,  ਅਚਿਨ ਗਾਬਾ ਜਨਰਲ ਸਕੱਤਰ, ਨਿਹਾਲ ਸਿੰਘ ਸੈਣੀ, ਗੁਰਮੀਤ ਸਿੰਘ ਸੰਯੁਕਤ ਸਕੱਤਰ ਅਤੇ ਹਰਦੀਪ ਸਿੰਘ ਜਥੇਬੰਦਕ ਸਕੱਤਰ ਅਤੇ ਵੱਡੀ ਗਿਣਤੀ ਵਿੱਚ ਸੈਕਟਰ ਦੇ ਵਸਨੀਕ ਹਾਜਰ ਸਨ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial