ਨੌਕਰੀ ਦੀ ਤਲਾਸ਼ ਵਿੱਚ ਯੂਪੀ ਤੋਂ ਚੰਡੀਗੜ੍ਹ ਆਏ ਇੱਕ ਵਿਅਕਤੀ ਨੇ ਆਪਣੇ ਆਪ ਦੇ ਕਿਡਨੈਪਿੰਗ ਦੀ ਝੂਠੀ ਕਹਾਣੀ ਬਣਾਈ। ਨੌਜਵਾਨ ਨੇ ਆਪਣੀ ਪਤਨੀ ਨੂੰ ਫ਼ੋਨ ਕਰਕੇ ਕਿਹਾ ਕਿ ਉਸਨੂੰ ਕਿਡਨੈਪ ਕਰ ਲਿਆ ਗਿਆ ਹੈ ਅਤੇ ਜੇ 50 ਹਜ਼ਾਰ ਰੁਪਏ ਨਹੀਂ ਭੇਜੇ ਗਏ ਤਾਂ ਕਿਡਨੈਪਰ ਉਸਨੂੰ ਮਾਰ ਦੇਣਗੇ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਉੱਤਰ ਪ੍ਰਦੇਸ਼ ਪੁਲਿਸ ਨੇ ਚੰਡੀਗੜ੍ਹ ਪੁਲਿਸ ਨਾਲ ਸੰਪਰਕ ਕੀਤਾ।

Continues below advertisement

ਚੰਡੀਗੜ੍ਹ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਨੌਜਵਾਨ ਨੂੰ ਟਰੇਸ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ। ਉੱਤਰ ਪ੍ਰਦੇਸ਼ ਦੇ ਸਿੱਧਾਰਥਨਗਰ ਜ਼ਿਲ੍ਹੇ ਦੇ ਰਾਮਨਗਰ ਵਾਸੀ ਰਾਮਵ੍ਰਿਕਸ਼ ਯਾਦਵ ਨੇ ਆਪਣੀ ਪਤਨੀ ਸੰਤੋਸ਼ੀ ਨੂੰ ਮੋਬਾਈਲ ‘ਤੇ ਕਾਲ ਕੀਤੀ। ਕਾਲ ਦੌਰਾਨ ਉਹ ਰੋ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਉਸਨੂੰ ਕਿਡਨੈਪ ਕਰ ਲਿਆ ਗਿਆ ਹੈ, ਉਸਦੀ ਕੁੱਟਮਾਰ ਹੋ ਰਹੀ ਹੈ ਅਤੇ ਉਸਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਹੈ।

ਉਸਨੇ ਕਿਹਾ ਕਿ ਜੇ 50 ਹਜ਼ਾਰ ਰੁਪਏ ਨਹੀਂ ਦਿੱਤੇ ਗਏ ਤਾਂ ਉਸਨੂੰ ਮਾਰ ਦਿੱਤਾ ਜਾਵੇਗਾ। ਇਸ ਦੇ ਬਾਅਦ ਮੋਬਾਈਲ ਬੰਦ ਹੋ ਗਿਆ। ਪਤੀ ਦੀ ਇਸ ਕਾਲ ਤੋਂ ਘਬਰਾਈ ਸੰਤੋਸ਼ੀ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਪਰਿਵਾਰਕ ਮੈਂਬਰ ਰਾਤ ਹੀ ਨੇੜਲੇ ਥਾਣੇ ਪਹੁੰਚੇ ਅਤੇ ਪੁਲਿਸ ਨੂੰ ਪੂਰੇ ਮਾਮਲੇ ਤੋਂ ਅਗਾਹ ਕੀਤਾ।

Continues below advertisement

ਪੂਰਾ ਮਾਮਲਾ…

ਯੂਪੀ ਪੁਲਿਸ ਨੇ ਚੰਡੀਗੜ੍ਹ ਪੁਲਿਸ ਨਾਲ ਸੰਪਰਕ ਕੀਤਾ: ਕਿਡਨੈਪਿੰਗ ਦੀ ਜਾਣਕਾਰੀ ਮਿਲਣ ਤੇ ਯੂਪੀ ਪੁਲਿਸ ਨੇ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ ਤੇ ਕਰਾਇਮ ਬ੍ਰਾਂਚ ਨੇ ਕਾਲ ਕਰਨ ਵਾਲੇ ਨੌਜਵਾਨ ਦੀ ਲੋਕੇਸ਼ਨ ਟ੍ਰੇਸ ਕੀਤੀ ਅਤੇ ਕੁਝ ਹੀ ਸਮੇਂ ਵਿੱਚ ਉਸਨੂੰ ਲੱਭ ਲਿਆ।

ਪੁਲਿਸ ਨੂੰ ਕਰਦਾ ਰਿਹਾ ਗੁੰਮਰਾਹ – ਪੁਲਿਸ ਨੇ ਕਿਡਨੈਪਿੰਗ ਦਾ ਦਾਅਵਾ ਕਰਨ ਵਾਲੇ ਰਾਮਵ੍ਰਿਕਸ਼ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਤਾਛ ਕੀਤੀ। ਸ਼ੁਰੂ ਵਿੱਚ ਉਹ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਅਤੇ ਦਾਅਵਾ ਕਰਦਾ ਰਿਹਾ ਕਿ ਉਸਨੂੰ ਕਿਡਨੈਪ ਕੀਤਾ ਗਿਆ ਸੀ ਅਤੇ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਭੱਜਿਆ।

ਪੁਲਿਸ ਦੀ ਸਖਤੀ ਦੇ ਬਾਅਦ ਸੱਚਾਈ ਕਬੂਲ ਕੀਤੀ – ਇਸ ਤੋਂ ਬਾਅਦ ਜਦੋਂ ਉਸਨੂੰ ਸਖਤੀ ਨਾਲ ਪੁੱਛਤਾਛ ਕੀਤੀ ਗਈ, ਤਾਂ ਉਸਨੇ ਪੂਰੀ ਸੱਚਾਈ ਕਬੂਲ ਕਰ ਲਈ। ਪੁੱਛਤਾਛ ਵਿੱਚ ਰਾਮਵ੍ਰਿਕਸ਼ ਨੇ ਮੰਨਿਆ ਕਿ ਉਸਨੂੰ ਕਿਸੇ ਨੇ ਕਿਡਨੈਪ ਨਹੀਂ ਕੀਤਾ ਸੀ। ਪੈਸਿਆਂ ਦੀ ਲੋੜ ਦੇ ਕਾਰਨ ਉਸਨੇ ਖੁਦ ਹੀ ਅਪਹਰਨ ਦੀ ਕਹਾਣੀ ਬਣਾਈ ਸੀ, ਤਾਂ ਕਿ ਆਪਣੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਤੋਂ 50 ਹਜ਼ਾਰ ਰੁਪਏ ਮੰਗਵਾ ਸਕੇ।

ਪਰਿਵਾਰਕ ਮੈਂਬਰਾਂ ਨੂੰ ਸੌਂਪਿਆ – ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਅਤੇ ਰਾਮਵ੍ਰਿਕਸ਼ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ। ਸੰਤੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਨੌਕਰੀ ਲਈ ਚੰਡੀਗੜ੍ਹ ਗਿਆ ਸੀ ਅਤੇ ਉਸਨੇ ਫ਼ੋਨ ‘ਤੇ ਦੱਸਿਆ ਸੀ ਕਿ ਉਸਨੂੰ ਕਿਸੇ ਦਵਾਈ ਕੰਪਨੀ ਵਿੱਚ ਨੌਕਰੀ ਮਿਲੀ ਹੈ, ਹਾਲਾਂਕਿ ਕੰਪਨੀ ਦਾ ਨਾਮ ਉਸਨੇ ਨਹੀਂ ਦੱਸਿਆ।