Chandigarh Mayor Election 2024: ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਲਈ ਹੋਈਆਂ ਚੋਣਾਂ 'ਚ ਵਿਰੋਧੀ ਗਠਜੋੜ 'INDIA' ਦਾ ਹਿੱਸਾ ਬਣੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਮੰਗਲਵਾਰ (30 ਜਨਵਰੀ) ਨੂੰ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੇ ਕਾਂਗਰਸ ਸਮਰਥਿਤ 'ਆਪ' ਦੇ ਕੁਲਦੀਪ ਕੁਮਾਰ ਨੂੰ ਹਰਾ ਕੇ ਜਿੱਤ ਹਾਸਲ ਕੀਤੀ।


ਨਤੀਜਿਆਂ ਦਾ ਐਲਾਨ ਕਰਦਿਆਂ ਹੀ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਦਨ 'ਚ ਹੰਗਾਮਾ ਹੋ ਗਿਆ ਅਤੇ ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਕੌਂਸਲਰ ਇੱਕ ਦੂਜੇ ਨਾਲ ਧੱਕਾ-ਮੁੱਕੀ ਕਰਦੇ ਨਜ਼ਰ ਆ ਰਹੇ ਹਨ। ਫਿਰ ਅਖੀਰ 'ਚ ਭਾਜਪਾ ਆਗੂ ਵਿਕਟਰੀ ਦਾ ਸਾਈਨ ਕਰਦੇ ਹੋਏ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: Israel Hamas War: ਵੇਸਟ ਬੈਂਕ ਹਸਪਤਾਲ ‘ਚ ਡਾਕਟਰਾਂ ਦੇ ਭੇਸ 'ਚ ਦਾਖ਼ਲ ਹੋਏ ਇਜ਼ਰਾਈਲੀ ਫੌਜੀ, 3 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ


ਦਰਅਸਲ, ਕਾਂਗਰਸ ਨਾਲ ਗਠਜੋੜ ਕਰਕੇ ਚੋਣ ਲੜ ਰਹੀ 'ਆਪ' ਨੇ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕੀਤਾ ਸੀ। ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।






'ਆਪ' ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ 'ਤੇ ਧੋਖਾਧੜੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, '' ਜਿਵੇਂ ਮੇਅਰ ਦੀ ਚੋਣਾਂ ਵਿਚ ਦਿਨ-ਦਿਹਾੜੇ ਬੇਈਮਾਨੀ ਕੀਤੀ ਗਈ ਹੈ, ਉਹ ਬੇਹੱਦ ਚਿੰਤਾਜਨਕ ਹੈ। ਜੇ ਇਹ ਲੋਕ ਮੇਅਰ ਦੀ ਚੋਣ ਵਿੱਚ ਇੰਨੇ ਡਿੱਗ ਸਕਦੇ ਹਨ, ਤਾਂ ਉਹ ਰਾਸ਼ਟਰੀ ਚੋਣ ਵਿੱਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।


'ਆਪ' ਨੇਤਾ ਰਾਘਵ ਚੱਢਾ ਨੇ ਸਵਾਲ ਕੀਤਾ ਕਿ ਕੀ ਭਾਜਪਾ ਦੇਸ਼ ਨੂੰ ਉੱਤਰੀ ਕੋਰੀਆ ਬਣਾਉਣਾ ਚਾਹੁੰਦੀ ਹੈ। ਭਾਜਪਾ ਨੇ ਧੋਖਾਧੜੀ ਕਰਕੇ ਚੋਣਾਂ ਜਿੱਤੀਆਂ। ਜਦੋਂ ਵੋਟਿੰਗ ਖਤਮ ਹੋਈ ਅਤੇ ਗਿਣਤੀ ਦੀ ਵਾਰੀ ਆਈ ਤਾਂ ਭਾਜਪਾ ਅਧਿਕਾਰੀ ਨੇ ਪਾਰਟੀ ਦੇ ਕਿਸੇ ਵੀ ਏਜੰਟ ਨੂੰ ਅੱਗੇ ਨਹੀਂ ਆਉਣ ਦਿੱਤਾ।


ਇਹ ਵੀ ਪੜ੍ਹੋ: Chandigarh Mayor Election Result: ਕੇਜਰੀਵਾਲ ਨੇ BJP 'ਤੇ ਸਾਧਿਆ ਨਿਸ਼ਾਨਾ, 'ਇਹ ਇੰਨਾ ਡਿੱਗ ਸਕਦੇ ਹਨ ਤਾਂ...'