Chandigarh News: ਚੰਡੀਗੜ੍ਹ ਦੇ ਸੈਕਟਰ-32 ਸਥਿਤ ਮੈਂਟਲ ਹੈਲਥ ਇੰਸਟੀਚਿਊਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੁੱਧਵਾਰ ਨੂੰ ਹਸਪਤਾਲ ਨੂੰ ਧਮਕੀ ਭਰਿਆ ਮੇਲ ਭੇਜਿਆ ਗਿਆ ਸੀ। ਜਿਸ 'ਚ ਲਿਖਿਆ ਸੀ-' ਮਨੋਵਿਗਿਆਨੀ ਹਸਪਤਾਲ ਦੇ ਅੰਦਰ ਬੰਬ ਰੱਖੇ ਗਏ ਹਨ। ਉਹ ਬਹੁਤ ਛੇਤੀ ਫੱਟ ਜਾਣਗੇ ਅਤੇ ਤੁਸੀਂ ਸਾਰੇ ਮਰ ਜਾਓਗੇ।' ਪੁਲਿਸ ਮੁਤਾਬਕ ਇਹ ਮੇਲ ਸਵੇਰੇ 9.40 ਵਜੇ ਆਇਆ ਸੀ। ਮੇਲ ਦੇਖ ਕੇ ਸਟਾਫ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤੇ ਵੀ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।
ਹਸਪਤਾਲ ਵਿੱਚ ਕਰੀਬ 150 ਲੋਕ ਸਨ, ਇਨ੍ਹਾਂ ਵਿੱਚੋਂ 20 ਦੇ ਕਰੀਬ ਮਰੀਜ਼ ਇਲਾਜ ਅਧੀਨ ਸਨ
ਹਸਪਤਾਲ ਵਿੱਚ ਕਰੀਬ 150 ਲੋਕ ਸਨ। ਇਨ੍ਹਾਂ ਵਿੱਚੋਂ 20 ਦੇ ਕਰੀਬ ਮਰੀਜ਼ ਇਲਾਜ ਅਧੀਨ ਸਨ। ਕੁਝ ਓਪੀਡੀ ਲਈ ਆਏ ਸਨ। ਉਨ੍ਹਾਂ ਨੂੰ ਸੈਕਟਰ-32 ਦੇ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਸਟਾਫ ਦਾ ਕਹਿਣਾ ਹੈ ਕਿ ਪੁਲਿਸ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਮਰੀਜ਼ਾਂ ਨੂੰ ਦੁਬਾਰਾ ਇਥੇ ਲਿਆਂਦਾ ਜਾਵੇਗਾ। ਉੱਥੇ ਹੀ ਡਿਪਟੀ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ ਦਿੱਲੀ ਅਤੇ ਸਾਊਥ ਦੇ ਹਸਪਤਾਲਾਂ ਬਾਰੇ ਵੀ ਮੇਲ ਵਿੱਚ ਕਿਹਾ ਗਿਆ ਹੈ। ਅਸੀਂ ਪੁਲਿਸ ਨੂੰ ਮੇਲ ਫਾਰਵਰਡ ਕਰ ਦਿੱਤੀ ਹੈ। ਇਹ ਮੇਲ ਨਿੱਜੀ ਆਈਡੀ ਤੋਂ ਭੇਜੀ ਗਈ ਹੈ। ਅਸੀਂ ਤੁਰੰਤ ਵਿਦਿਆਰਥੀਆਂ, ਸਟਾਫ਼ ਅਤੇ ਮਰੀਜ਼ਾਂ ਨੂੰ ਬਾਹਰ ਕੱਢ ਦਿੱਤਾ ਸੀ।
ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਪਰ ਅਜੇ ਤੱਕ ਇਮਾਰਤ ਦੇ ਅੰਦਰੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ
ਡੀਐਸਪੀ ਦਲਬੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਮਾਰਤ ਦੇ ਅੰਦਰੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਮੇਲ ਦੀ ਜਾਂਚ ਲਈ ਸਾਈਬਰ ਕ੍ਰਾਈਮ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਅਤੇ ਬੰਬ ਨਿਰੋਧਕ ਟੀਮਾਂ ਵਾਪਸ ਪਰਤ ਗਈਆਂ ਹਨ। ਸਟਾਫ ਵੀ ਮੁੜ ਹਸਪਤਾਲ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ: Weather Update: ਤਾਪਮਾਨ ਪਹੁੰਚਿਆ 44 ਡਿਗਰੀ ਤੋਂ ਪਾਰ, ਆਰੇਂਜ ਅਲਰਟ ਜਾਰੀ, ਜਾਣੋ ਕਦੋਂ ਤੱਕ ਵਰ੍ਹੇਗੀ ਅਸਮਾਨ ਤੋਂ ਅੱਗ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।