Chandigarh News: ਪੰਜਾਬ ਸਰਕਾਰ ਦੀ ਆਬਕਾਰੀ ਨੀਤੀ ਨੇ ਚੰਡੀਗੜ੍ਹ ਦੀ ਸ਼ਰਾਬ ਬੇਸੁਆਦ ਕਰ ਦਿੱਤੀ ਹੈ। ਹਾਲਾਤ ਇਹ ਬਣ ਗਏ ਹਨ ਕਿ ਸ਼ਰਾਬ ਦੇ ਠੇਕਿਆਂ ਲਈ ਕੋਈ ਬੋਲੀ ਲਾਉਣ ਵਾਲਾ ਨਹੀ ਲੱਭ ਰਿਹਾ। ਇਹੀ ਹਾਲ ਪਿਛਲੇ ਸਾਲ ਵੀ ਹੋਇਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਵੱਲੋਂ ਵਾਰ-ਵਾਰ ਬੋਲੀ ਕਰਵਾਉਣ ਮਗਰੋਂ ਵੀ 14 ਸ਼ਰਾਬ ਦੇ ਠੇਕੇ ਫਿਰ ਨਿਲਾਮ ਹੋਣ ਤੋਂ ਰਹਿ ਗਏ ਹਨ।
ਦਰਅਸਲ ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ਦਾ ਸੇਕ ਚੰਡੀਗੜ੍ਹ ਨੂੰ ਲਗਾਤਾਰ ਦੂਜੇ ਸਾਲ ਵੀ ਲੱਗ ਰਿਹਾ ਹੈ। ਇਸ ਵਾਰ ਵੀ ਚੰਡੀਗੜ੍ਹ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੂੰ ਮੱਠਾ ਹੁੰਗਾਰਾ ਮਿਲ ਰਿਹਾ ਹੈ। ਲੰਘੇ ਦਿਨ ਕਰ ਤੇ ਆਬਕਾਰੀ ਵਿਭਾਗ ਵੱਲੋਂ 21 ਸ਼ਰਾਬ ਦੇ ਠੇਕਿਆਂ ਲਈ 6ਵੀਂ ਵਾਰ ਨਿਲਾਮੀ ਕੀਤੀ ਗਈ। ਇਸ ਦੌਰਾਨ ਸਿਰਫ਼ ਸੱਤ ਠੇਕੇ ਹੀ ਨਿਲਾਮ ਹੋ ਸਕੇ ਜਦੋਂਕਿ ਚੰਡੀਗੜ੍ਹ ਦੇ 14 ਸ਼ਰਾਬ ਦੇ ਠੇਕੇ ਫਿਰ ਨਿਲਾਮ ਹੋਣ ਤੋਂ ਰਹਿ ਗਏ। ਹੁਣ ਇਨ੍ਹਾਂ ਨੂੰ ਨਿਲਾਮ ਕਰਨ ਲਈ ਕਰ ਤੇ ਆਬਕਾਰੀ ਵਿਭਾਗ ਵੱਲੋਂ ਮੁੜ ਤੋਂ ਨਿਲਾਮੀ ਰੱਖੀ ਜਾਵੇਗੀ।
ਹਾਸਲ ਜਾਣਕਾਰੀ ਅਨੁਸਾਰ ਸੈਕਟਰ-48 ਵਿੱਚ ਮੋਟਰ ਮਾਰਕੀਟ ਵਾਲੇ ਸ਼ਰਾਬ ਦੇ ਠੇਕੇ ਲਈ ਰਾਖਵੀਂ ਕੀਮਤ 6.63 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 6.71 ਕਰੋੜ ਰੁਪਏ ਵਿੱਚ ਵਿਕਿਆ ਹੈ। ਸੈਕਟਰ-47 ’ਚ ਦੋ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 8.26 ਕਰੋੜ ਰੁਪਏ ਰੱਖੀ ਗਈ ਸੀ ਜੋ ਕਿ 8.38 ਕਰੋੜ ਰੁਪਏ ਵਿੱਚ ਵਿਕੇ ਹਨ।
ਸੈਕਟਰ-45 ਵਿੱਚ ਤਿੰਨ ਸ਼ਰਾਬ ਦੇ ਠੇਕਿਆਂ ਲਈ ਰਾਖਵੀਂ ਕੀਮਤ 11.64 ਕਰੋੜ ਰੁਪਏ ਰੱਖੀ ਗਈ ਸੀ ਤੇ ਇਹ 11.64 ਕਰੋੜ ਰੁਪਏ ਵਿੱਚ ਹੀ ਨਿਲਾਮ ਹੋਏ। ਇਸ ਤੋਂ ਇਲਾਵਾ ਸੈਕਟਰ-15 ਦੇ ਸ਼ਰਾਬ ਦੇ ਠੇਕੇ ਦੀ ਰਾਖਵੀਂ ਕੀਮਤ 4.66 ਕਰੋੜ ਰੁਪਏ ਰੱਖੀ ਗਈ ਸੀ, ਉਹ 4.71 ਕਰੋੜ ਰੁਪਏ ਵਿੱਚ ਨਿਲਾਮ ਹੋਇਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।