Chandigarh PGI Fire: ਚੰਡੀਗੜ੍ਹ ਪੀਜੀਆਈ ਦੇ ਐਡਵਾਂਸਡ ਕਾਰਡੀਅਕ ਸੈਂਟਰ ਵਿੱਚ ਉਸ ਵੇਲੇ ਅੱਗ ਲੱਗ ਗਈ ਜਦੋਂ ਇੱਕ ਮਰੀਜ਼ ਦਾ ਆਪਰੇਸ਼ਨ ਥੀਏਟਰ ਵਿੱਚ ਆਪਰੇਸ਼ਨ ਚੱਲ ਰਿਹਾ ਸੀ। ਇਸ ਦੌਰਾਨ ਮਰੀਜ਼ ਨੂੰ ਤੁਰੰਤ ਸ਼ਿਫਟ ਕਰ ਦਿੱਤਾ ਗਿਆ।


ਜਾਣਕਾਰੀ ਮੁਤਾਬਕ ਕਾਰਡੀਅਕ ਸੈਂਟਰ ਦੀ ਚੌਥੀ ਮੰਜ਼ਿਲ 'ਤੇ ਸਥਿਤ ਆਪਰੇਸ਼ਨ ਥੀਏਟਰ 'ਚ ਅੱਗ ਲੱਗ ਗਈ। ਫਿਰ ਮਰੀਜ਼ ਨੂੰ ਨੇੜਲੇ ਆਈਸੀਯੂ ਵਿੱਚ ਸ਼ਿਫਟ ਕਰ ਦਿੱਤਾ ਗਿਆ।


ਪੀਜੀਆਈ ਪ੍ਰਸ਼ਾਸਨ ਮੁਤਾਬਕ ਇਹ ਅੱਗ ਮਾਮੂਲੀ ਜਿਹੀ ਸੀ ਅਤੇ ਪੰਜ ਮਿੰਟਾਂ ਵਿੱਚ ਇਸ ’ਤੇ ਕਾਬੂ ਪਾ ਲਿਆ ਗਿਆ। ਇਹ ਹਾਦਸਾ ਦੁਪਹਿਰ ਕਰੀਬ 1.15 ਵਜੇ ਵਾਪਰਿਆ। ਅੱਗ ਲੱਗਣ ਦਾ ਕਾਰਨ ਆਪਰੇਸ਼ਨ ਥੀਏਟਰ ਵਿੱਚ ਬਿਜਲੀ ਦੇ ਸਾਕਟ ਵਿੱਚ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Punjab news: ਰਾਕੇਸ਼ ਸੁੰਮਨ ਹੋਣਗੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ