inDrive's license suspended : ਚੰਡੀਗੜ੍ਹ ਵਿੱਚ ਰਾਈਡ-ਸ਼ੇਅਰਿੰਗ ਐਪ inDrive ਦੀ ਵਰਤੋਂ ਕਰਨ ਵਾਲੇ ਲੋਕ ਸਾਵਧਾਨ ਹੋ ਜਾਣ। ਰਾਜ ਟਰਾਂਸਪੋਰਟ ਅਥਾਰਟੀ (STA) ਨੇ M/s Indusystems IT Private Limited (inDrive) ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਦਾ ਐਗਰੀਗੇਟਰ ਲਾਇਸੈਂਸ 6 ਮਹੀਨਿਆਂ ਲਈ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ।
1. ਸੇਵਾਵਾਂ ’ਤੇ ਪੂਰੀ ਤਰ੍ਹਾਂ ਰੋਕ
ਰਾਜ ਟਰਾਂਸਪੋਰਟ ਅਥਾਰਟੀ (STA) ਨੇ inDrive ਕੰਪਨੀ ਨੂੰ ਚੰਡੀਗੜ੍ਹ ਦੀ ਹੱਦ ਅੰਦਰ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ਤੁਰੰਤ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।
2. ਡਰਾਈਵਰਾਂ ਅਤੇ ਵਾਹਨ ਮਾਲਕਾਂ ਲਈ ਚੇਤਾਵਨੀ
inDrive ਨਾਲ ਜੁੜੇ ਸਾਰੇ ਕੈਬ ਅਤੇ ਬਾਈਕ ਟੈਕਸੀ ਚਾਲਕਾਂ ਨੂੰ ਐਪ ਰਾਹੀਂ ਰਾਈਡ ਬੁਕਿੰਗ ਸਵੀਕਾਰ ਨਾ ਕਰਨ ਅਤੇ ਸੇਵਾਵਾਂ ਤੁਰੰਤ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
3. ਨਿਯਮ ਤੋੜਨ ’ਤੇ ਸਖ਼ਤ ਕਾਰਵਾਈ
ਜੇਕਰ ਕੋਈ ਡਰਾਈਵਰ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਵਾਹਨ ਦਾ ਚਲਾਨ ਕੀਤਾ ਜਾਵੇਗਾ ਅਤੇ ਉਸਨੂੰ ਜ਼ਬਤ ਵੀ ਕੀਤਾ ਜਾ ਸਕਦਾ ਹੈ।
4. ਯਾਤਰੀਆਂ ਲਈ ਸਲਾਹ
ਰਾਜ ਟਰਾਂਸਪੋਰਟ ਅਥਾਰਟੀ ਨੇ ਆਮ ਲੋਕਾਂ ਨੂੰ ਅਸੁਵਿਧਾ ਤੋਂ ਬਚਣ ਲਈ inDrive ਐਪ ਤੋਂ ਰਾਈਡ ਬੁੱਕ ਨਾ ਕਰਨ ਦੀ ਸਲਾਹ ਦਿੱਤੀ ਹੈ। ਯਾਤਰੀਆਂ ਨੂੰ STA ਵਿੱਚ ਰਜਿਸਟਰਡ ਹੋਰ ਵਿਕਲਪਿਕ ਐਪ-ਆਧਾਰਿਤ ਕੈਬ ਸੇਵਾਵਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।
ਕੀ ਹੁੰਦਾ ਹੈ ਐਗਰੀਗੇਟਰ ਲਾਇਸੈਂਸ?
ਐਗਰੀਗੇਟਰ ਲਾਇਸੈਂਸ ਸਰਕਾਰ ਵੱਲੋਂ ਕਿਸੇ ਕੰਪਨੀ ਨੂੰ ਦਿੱਤੀ ਗਈ ਉਹ ਮਨਜ਼ੂਰੀ ਹੁੰਦੀ ਹੈ, ਜਿਸ ਤਹਿਤ ਕੰਪਨੀ ਐਪ ਰਾਹੀਂ ਯਾਤਰੀਆਂ ਨੂੰ ਕੈਬ ਜਾਂ ਬਾਈਕ ਟੈਕਸੀ ਵਰਗੀਆਂ ਸੇਵਾਵਾਂ ਮੁਹੱਈਆ ਕਰਵਾ ਸਕਦੀ ਹੈ।ਓਲਾ, ਉਬਰ ਅਤੇ ਇਨਡਰਾਈਵ ਵਰਗੀਆਂ ਕੰਪਨੀਆਂ ਖੁਦ ਸਾਰੀਆਂ ਗੱਡੀਆਂ ਨਹੀਂ ਚਲਾਉਂਦੀਆਂ, ਸਗੋਂ ਆਪਣੇ ਐਪ ਰਾਹੀਂ ਯਾਤਰੀਆਂ ਅਤੇ ਡਰਾਈਵਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ।
ਇਸ ਤਰ੍ਹਾਂ ਦੀ ਟਰਾਂਸਪੋਰਟ ਸੇਵਾ ਚਲਾਉਣ ਲਈ ਸਰਕਾਰ ਤੋਂ ਐਗਰੀਗੇਟਰ ਲਾਇਸੈਂਸ ਲੈਣਾ ਲਾਜ਼ਮੀ ਹੁੰਦਾ ਹੈ। ਜੇਕਰ ਇਹ ਲਾਇਸੈਂਸ ਸਸਪੈਂਡ ਕਰ ਦਿੱਤਾ ਜਾਂਦਾ ਹੈ ਤਾਂ ਕੰਪਨੀ ਉਸ ਖੇਤਰ ਵਿੱਚ ਆਪਣੇ ਐਪ ਰਾਹੀਂ ਰਾਈਡ ਬੁਕਿੰਗ ਅਤੇ ਟਰਾਂਸਪੋਰਟ ਸੇਵਾ ਨਹੀਂ ਚਲਾ ਸਕਦੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
