Chandigarh News: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2024-25 ਦੀ ਨਵੀਂ ਆਬਕਾਰੀ ਨੀਤੀ ਵਿੱਚ ਸਖ਼ਤੀ ਕਰ ਦਿੱਤੀ ਹੈ ਜਿਸ ਤਹਿਤ ਅਪਰਾਧਿਕ ਮਾਮਲਿਆਂ ਵਿੱਚ ਸਜ਼ਾਯਾਫਤਾ ਲੋਕ ਇਸ ਲਈ ਬੋਲੀ ਨਹੀਂ ਲਾ ਸਕਣਗੇ। ਇਸ ਲਈ ਪੁਲਿਸ ਪ੍ਰਸ਼ਾਸਨ ਦੀ ਮਦਦ ਲਈ ਜਾਵੇਗੀ ਤਾਂ ਕਿ ਹਰ ਬੋਲੀ ਲਾਉਣ ਵਾਲੇ ਵਿਅਕਤੀ ਬਾਰੇ ਜਾਣਕਾਰੀ ਲਈ ਜਾਵੇ।
ਬੋਲੀ ਲਾਉਣ ਵਾਲਿਆਂ ਦੀ ਤਸਦੀਕ ਹੋਣ ਤੋਂ ਬਾਅਦ ਬੋਲੀ ਵਿੱਚ ਹਿੱਸਾ ਲੈਣ ਲਈ ਦਿੱਤਾ ਜਾਵੇਗਾ ਜਿਸ ਦੇ ਚਲਦੇ ਕਈ ਵਪਾਰੀਆਂ ਦੇ ਚਿਹਰੇ ਉੱਤੇ ਉਦਾਸੀ ਛਾਅ ਗਈ ਹੈ ਕਿਉਂਕਿ ਇਸ ਨਵੇਂ ਪਾਲਿਸੀ ਨਾਲ ਕਈ ਪੁਰਾਣੇ ਚਿਹਰੇ ਇਸ ਵਿੱਚੋਂ ਗ਼ਾਇਬ ਨਜ਼ਰ ਆਉਣਗੇ।
ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਠੇਕਿਆਂ ਦੀ ਨਿਲਾਮੀ 26 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਇਸ ਵਿੱਚ ਬੋਲੀ ਵਿੱਚ ਹਿੱਸਾ ਲੈਣ ਵਾਲਿਆਂ ਲਈ ਕੁਝ ਰਾਹਤ ਭਰੀ ਖ਼ਬਰ ਹੈ ਕਿਉਂਕਿ ਈ-ਟਰੇਡਿੰਗ ਰਾਹੀਂ ਬੋਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਹੁਣ 3 ਲੱਖ ਦੀ ਥਾਂ 2 ਲੱਖ ਭਾਗੀਦਾਰੀ ਵਜੋਂ ਜਮ੍ਹਾ ਕਰਵਾਉਣਗੇ ਹੋਣਗੇ।
ਹੁਣ ਰਾਤ ਦੇ ਸਮੇਂ 2 ਘੰਟੇ ਜ਼ਿਆਦਾ ਸ਼ਰਾਬ ਪਰੋਸਣ ਲਈ ਰੇਸਤਰਾਂ, ਹੋਟਲਾ ਤੇ ਬਾਰ ਚਾਲਕਾਂ ਨੂੰ ਲਾਇਸੈਂਸ ਲਈ 2 ਲੱਖ ਰੁਪਏ ਹੋਰ ਦੇਣੇ ਪੈਣਗੇ। ਜੇ ਹੁਣ ਇਨ੍ਹਾਂ ਵਿੱਚ ਧੁਨੀ ਪ੍ਰਦੂਸ਼ਣ ਸਮੇਤ ਹੋਰ ਨਿਯਮਾਂ ਦੀ ਅਣਦੇਖੀ ਕੀਤੀ ਗਈ ਤਾਂ ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ।
ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਕਾਰੋਬਾਰੀਆਂ ਨੂੰ ਰਾਹਤ ਦਿੱਤੀ ਗਈ। ਇਸ ਵਾਰ ਨਿਲਾਮੀ ਦੇ ਆਖ਼ਰੀ ਰਾਊਂਡ ਵਿੱਚ ਜੋ ਠੇਕੇ ਵਿਕੋਣ ਰਹਿ ਜਾਣਗੇ ਉਨ੍ਹਾਂ ਦਾ ਸੰਚਾਲਣ ਸਿਟਕੋ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਲਕੋਹਲਿਕ ਡ੍ਰਿੰਕਸ ਨੂੰ ਉਤਾਸ਼ਾਹਿਤ ਕਰਨ ਲਈ ਬੀਅਰ, ਵਾਇਨ ਤੇ ਰੈੱਡੀ ਟੂ ਡ੍ਰਿੰਕ ਉਤਪਾਦਾਂ ਉੱਤੇ ਐਕਸਾਇਜ਼ ਡਿਊਟੀ ਹੋਰ ਉਤਪਾਦਾਂ ਦੇ ਬਰਾਬਰ ਰੱਖੀ ਗਈ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।