Valentine Day 2023: ਚੰਡੀਗੜ੍ਹ 'ਚ ਵੈਲੇਨਟਾਈਨ ਡੇਅ ਮੌਕੇ ਸਾਵਧਾਨ ਰਹੋ। ਪੁਲਿਸ ਨੇ ਗੜਬੜੀਆਂ ਕਰਨ ਵਾਲਿਆਂ ਨਾਲ ਨਜਿੱਠਣ ਲਈ ਖਾਸ ਇੰਤਜ਼ਾਮ ਕੀਤੇ ਹਨ। ਚੰਡੀਗੜ੍ਹ ਪੁਲਿਸ ਨੇ ਵੈਲੇਨਟਾਈਨ ਡੇਅ ਦੌਰਾਨ ਛੇੜਛਾੜ ਦੀ ਕੋਈ ਘਟਨਾ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਖਾਸ ਐਕਸ਼ਨ ਪਲਾਨ ਬਣਾਇਆ ਹੈ।


ਹਾਸਲ ਜਾਣਕਾਰੀ ਮੁਤਾਬਕ ਪੁਲਿਸ ਨੇ ਵੀ ਵੈਲੇਨਟਾਈਨ ਡੇਅ ਨੂੰ ਲੈ ਕੇ ਕਈ ਪ੍ਰਬੰਧ ਕੀਤੇ ਹਨ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸ਼ਹਿਰ ਵਿੱਚ 290 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿੱਚ 5 ਡੀਐਸਪੀ, 16 ਐਸਐਚਓ, 10 ਪੁਲਿਸ ਚੌਕੀ ਇੰਚਾਰਜ ਤੇ 4 ਇੰਸਪੈਕਟਰ ਹਨ।


ਪੁਲਿਸ ਮੁਤਾਬਕ ਫੋਰਸ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਾਇਨਾਤ ਰਹੇਗੀ। ਇਸ ਦੌਰਾਨ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖੀ ਜਾਵੇਗੀ। ਸਾਰੇ ਥਾਣਿਆਂ ਤੋਂ 104 NGO/OR ਤੇ ਹੋਰ ਇਕਾਈਆਂ ਤੋਂ 150 NGO/OR ਵੀ ਸ਼ਹਿਰ ਵਿੱਚ ਉੱਤਰੇ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਸਵੇਰੇ 11 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਗਸ਼ਤ ਚੱਲੇਗੀ। ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਸ਼ਹਿਰ ਵਿੱਚ ਅੰਦਰੂਨੀ ਨਾਕੇ ਵੀ ਲਗਾਏ ਜਾਣਗੇ।


ਗੇੜੀ ਰੂਟ 'ਤੇ ਵੀ ਪੁਲਿਸ ਤਾਇਨਾਤ ਰਹੇਗੀ। ਇਨ੍ਹਾਂ ਵਿੱਚ ਸੈਕਟਰ 11/12 ਤੋਂ ਸੈਕਟਰ 10 ਲੇਜ਼ਰ ਵੈਲੀ, ਪੰਜਾਬ ਯੂਨੀਵਰਸਿਟੀ, ਸੈਕਟਰ 14 ਤੇ 25 ਤੇ ਇਸ ਦੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਪੁਲਿਸ ਮੁਲਾਜ਼ਮ ਮੌਜੂਦ ਰਹਿਣਗੇ। ਸਾਰੇ ਪੀਸੀਆਰ ਵਾਹਨ ਸ਼ਹਿਰ ਵਿੱਚ ਗਸ਼ਤ ਕਰਨਗੇ। ਲੜਕੀਆਂ ਦੇ ਕਾਲਜਾਂ ਦੇ ਬਾਹਰ ਪੁਲਿਸ ਦੀ ਹੋਰ ਤਾਇਨਾਤੀ ਹੋਵੇਗੀ। ਸ਼ਹਿਰ ਦੇ ਪਾਰਕਾਂ, ਮਾਲਾਂ, ਝੀਲਾਂ, ਪਲਾਜ਼ਿਆਂ ਤੇ ਕਾਲਜਾਂ ਦੇ ਬਾਹਰ ਸਿਵਲ ਕੱਪੜਿਆਂ ਵਿੱਚ ਪੁਲਿਸ ਤਾਇਨਾਤ ਰਹੇਗੀ।


ਇਹ ਵੀ ਪੜ੍ਹੋ: Chandigarh News: ਆਪਣਾ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਲਈ ਮੌਕਾ, 15 ਫਰਵਰੀ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Patiala News: ਪੰਜਾਬ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ’ਤੇ ਲੱਗਣਗੇ ਸੋਲਰ ਪੈਨਲ ਤੇ ਦਫਤਰਾਂ 'ਚ ਪ੍ਰੀਪੇਡ ਮੀਟਰ: ਸੀਐਮ ਭਗਵੰਤ ਮਾਨ