Debate with CM Mann - 1 ਨਵੰਬਰ ਨੂੰ ਪੰਜਾਬ ਵਿੱਚ ਵੱਡਾ ਦਿਨ ਹੋਣ ਵਾਲਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੋਈ ਹੈ। ਜੋ ਕੱਲ੍ਹ ਪੀਏਯੂ ਲੁਧਿਆਣਾ ਵਿੱਚ ਹੋਣ ਜਾ ਰਹੀ ਹੈ। ਇਸ 'ਤੇ ਹੁਣ ਕਾਂਗਰਸ ਨੇ ਸਰਕਾਰ ਵੱਲੋਂ ਇਸ਼ਤਿਹਾਰਾਂ ਸਬੰਧੀ ਸਵਾਲ ਖੜ੍ਹੇ ਕੀਤੇ ਹਨ। 


ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ -


ਮੁੱਖ ਮੰਤਰੀ ਭਗਵੰਤ - ਕੱਲ੍ਹ ਲੁਧਿਆਣਾ ਵਿਖੇ ਜੋ ਆਮ ਆਦਮੀ ਪਾਰਟੀ ਵੱਲੋਂ ਆਪਣਾ ਪਾਰਟੀ ਸ਼ੋਅ ਕਰਵਾਇਆ ਜਾ ਰਿਹਾ ਹੈ, ਉਸ ਦੀ ਇਸ਼ਤਿਹਾਰੀ (Advertisement) ਸੇਵਾ ਪੰਜਾਬ ਸਰਕਾਰ ਦੇ ਕਿਸ ਵਿਭਾਗ ਨੂੰ ਸੌਂਪੀ ਹੈ?


ਕਿਉਂਕਿ ਮਿਤੀ 18 ਅਕਤੂਬਰ, 2023 ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਜੋ ਅਰਦਾਸ ਸਮਾਗਮ ਕਰਵਾਇਆ ਗਿਆ ਸੀ... ਐਡਵਰਟਾਈਜ਼ਮੈਂਟ ਪੇਜ਼ ਦੇ ਖੱਬੇ ਪਾਸੇ ਛਪੇ ਪੰਜਾਬ ਪੁਲਿਸ ਦੇ ਲੋਗੋ ਤੋਂ ਜਾਪਦਾ ਹੈ ਕਿ ਇਸ ਦੀ ਸੇਵਾ ਪੰਜਾਬ ਪੁਲਿਸ ਵਿਭਾਗ ਵੱਲੋਂ ਨਿਭਾਈ ਗਈ ਸੀ!


ਕੀ ਪੰਜਾਬ ਸਰਕਾਰ ਇਸ ਸਬੰਧੀ ਸਪੱਸ਼ਟ ਕਰੇਗੀ ਇਸ ਐਡਵਰਟਾਈਜ਼ਮੈਂਟ ਦਾ ਖ਼ਰਚਾ ਪੰਜਾਬ ਪੁਲਿਸ ਨੇ ਝੱਲਿਆ ਸੀ ਜਾਂ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ?


ਜਿਹੜੀ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ 'ਤੇ ਸੰਤੁਲਨ ਬਣਾਏ ਰੱਖਣ ਦੀ ਹੈ, ਉਹ ਪੁਲਿਸ ਵਿਭਾਗ ਪੰਜਾਬ ਸਰਕਾਰ ਦੀ ਇਸ਼ਤਿਹਾਰਬਾਜ਼ੀ ਕਰਨ ਵਿੱਚ ਰੁੱਝਿਆ ਹੋਇਆ ਹੈ, 1 ਨਵੰਬਰ ਨੂੰ ਲੁਧਿਆਣਾ ਵਿਖੇ ਹੋ ਰਹੇ "ਆਮ ਆਦਮੀ ਪਾਰਟੀ ਸ਼ੋਅ" ਦੀ ਸੇਵਾ ਵੀ ਪੰਜਾਬ ਪੁਲਿਸ ਨੂੰ ਸੌਂਪੀ ਗਈ ਜਾਪਦੀ ਹੈ! ਜਿਸ ਤਰ੍ਹਾਂ ਲੁਧਿਆਣਾ ਇਸ ਸਮੇਂ ਪੂਰੀ ਤਰ੍ਹਾਂ ਪੁਲਿਸ ਛਾਉਣੀ ਵਿਚ ਤਬਦੀਲ ਹੋ ਚੁੱਕਾ ਹੈ।


ਹੈ ਕੋਈ ਜਵਾਬ?