ਚੰਡੀਗੜ੍ਹ : ਭਾਰੀ ਮੀਂਹ ਕਾਰਨ ਆਏ ਹੜ੍ਹ ਦਾ ਕਹਿਰ ਹਿਮਾਚਲ ਪ੍ਰਦੇਸ਼ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਹਿਮਾਚਲ ਵਿੱਚ ਕਰੀਬ 4000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 800 ਤੋਂ ਵੱਧ ਸੜਕਾਂ ਨੁਕਸਾਨੀਆਂ ਗਈਆਂ ਹਨ। ਅਜਿਹੀ ਹੀ ਇੱਕ ਖ਼ਬਰ ਪੰਜਾਬ ਰੋਡਵੇਜ਼ PRTC ਦੀ ਬੱਸ ਨਾਲ ਜੁੜੀ ਹੋਈ ਹੈ। ਜੋ ਭਾਰੀ ਬਰਾਸਤ ਵਿੱਚ ਹਿਮਾਚਲ 'ਚ ਹੀ ਲਾਪਤਾ ਹੋ ਗਈ ਹੈ। 


ਇਸ ਦੀ ਜਾਣਕਾਰੀ  ਪੰਜਾਬ ਰੋਡਵੇਜ਼ PRTC ਦੇ ਫੇਸਬੁੱਕ ਪੇਜ 'ਤੇ ਦਿੱਤੀ ਗਈ ਹੈ। PRTC ਦੀ ਇੱਕ ਬੱਸ ਜਿਸ ਦਾ ਨੰਬਰ PB 65 BB 4893 ਹੈ ਇਹ ਬੱਸ ਐਤਵਾਰ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਵਾਲੇ ਬੱਸ ਸਟੈੈਂਡ ਤੋਂ ਮਨਾਲੀ ਲਈ ਨਿਕਲੀ ਸੀ ਪਰ ਹਾਲੇ ਤੱਕ ਵਾਪਸ ਨਹੀਂ ਆਈ। ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਵੀ ਸੰਪਰਕ ਨਹੀਂ ਹੋ ਰਿਹਾ ਹੈ। ਜਿਸ ਕਰਕੇ ਹੁਣ ਪੰਜਾਬ ਰੋਡਵੇਜ਼ PRTC ਨੇ ਸ਼ੋਸਲ ਮੀਡੀਆਂ ਦਾ ਸਹਾਰਾ ਲਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ -


'' ਜੇਕਰ ਕਿਸੇ ਵੀ ਵੀਰ ਨੇ ਮਨਾਲੀ ਰੋਡ ਉੱਤੇ ਪੀ. ਆਰ. ਟੀ. ਸੀ ਚੰਡੀਗੜ੍ਹ ਡਿਪੂ ਦੀ ਗੱਡੀ ( PB 65 BB 4893 ) ਦੇਖੀ ਹੋਵੇ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ.  ਗੱਡੀ ਚੰਡੀਗੜ੍ਹ ਤੋਂ ਮਨਾਲੀ ਰੂਟ ਉੱਤੇ ਐਤਵਾਰ ਨੂੰ  ਗਈ ਸੀ ਅਤੇ ਗੱਡੀ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਅਤੇ ਬੱਸ ਸਟਾਫ ਦੇ ਮੋਬਾਈਲ ਫੋਨ ਬੰਦ ਆ ਰਹੇ ਨੇ ਜੀ 
ਜੇਕਰ ਕਿਸੇ ਨੂੰ ਵੀ ਗੱਡੀ ਬਾਰੇ ਕੋਈ ਜਾਣਕਾਰੀ ਹੈ ਤਾਂ ਸਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਜੀ।  
ਵੱਧ ਤੋਂ ਵੱਧ ਪੋਸਟ ਨੂੰ ਸ਼ੇਅਰ ਕਰਿਓ ਜੀ ਸਾਰੇ  
ਵੱਲੋਂ  : ਸਮੂਹ ਸਟਾਫ ( ਪੀ. ਆਰ. ਟੀ. ਸੀ  ਅਤੇ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ )''



 PRTC ਚੰਡੀਗੜ੍ਹ ਡਿਪੂ ਦੀ ਇੱਹ ਬੱਸ ਕਿਸ ਹਾਲਤ ਵਿੱਚ ਹੈ ਜਾਂ ਫਿਰ ਇਸ ਨਾਲ ਕੋਈ ਘਟਨਾ ਵਾਪਰ ਗਈ ਹੈ। ਇਸ ਦੀ ਜਾਣਕਾਰੀ ਹਾਲੇ ਤੱਕ ਨਹੀਂ ਪਤਾ ਲੱਗ ਸਕੀ। ਫਿਲਹਾਲ ਡਿਪੂ ਨੇ ਬੱਸ ਅਤੇ ਆਪਣੇ ਮੁਲਾਜ਼ਮਾਂ ਦੀ ਭਾਲ ਲਈ ਵੱਡੇ ਪੱਧਰ 'ਤੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial