Stubble burning: ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਕਿਸਾਨਾਂ ਨੇ ਝੋਨੇ ਦੀ ਫ਼ਸਲ ਦੀ ਕਟਾਈ ਕਰਦਿਆਂ ਹੀ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਪਰਾਲੀ ਦਾ ਧੂੰਆ ਚੰਡੀਗੜ੍ਹ ਪਹੁੰਚਣਾ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਉੱਥੇ ਹੀ ਹਵਾ ਵਿੱਚ ਜ਼ਹਿਰ ਘੁੱਲ ਰਿਹਾ ਹੈ। ਸ਼ਾਮ ਅਤੇ ਰਾਤ ਨੂੰ ਸ਼ਹਿਰ ਵਿੱਚ ਧੂੰਏ ਦੀ ਹਲਕੀ ਜਿਹੀ ਪਰਤ ਦੇਖੀ ਜਾ ਸਕਦੀ ਹੈ। ਉੱਥੇ ਹੀ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ।


ਦੱਸ ਦਈਏ ਕਿ ਵੀਰਵਾਰ ਨੂੰ ਸੈਕਟਰ-22 'ਚ ਏਅਰ ਕੁਆਲਿਟੀ ਇੰਡੈਕਸ (AQI) ਦਾ ਪੱਧਰ 136, ਸੈਕਟਰ-25 'ਚ 116 ਅਤੇ ਸੈਕਟਰ-53 'ਚ 109 ਦਰਜ ਕੀਤਾ ਗਿਆ, ਜੋ ਅਜੇ ਖਰਾਬ ਸ਼੍ਰੇਣੀ 'ਚ ਨਹੀਂ ਹੈ। ਮੌਸਮ ਵਿਭਾਗ ਨੇ ਇਸ ਨੂੰ ਮੱਧਮ ਸ਼੍ਰੇਣੀ ਵਿੱਚ ਰੱਖਿਆ ਹੈ। ਜਦ ਕਿ ਸੈਕਟਰ-25 ‘ਚ ਹਵਾ ਵਿੱਚ ਪੀਐਮ 2.5 ਦੀ ਔਸਤ ਮਾਤਰਾ 104 ਅਤੇ ਵੱਧ ਤੋਂ ਵੱਧ ਮਾਤਰਾ 149 ਦਰਜ ਕੀਤੀ ਗਈ। ਇਸ ਦੇ ਨਾਲ ਹੀ ਪੀਐਮ-10 ਦੀ ਔਸਤ ਮਾਤਰਾ 116 ਅਤੇ ਵੱਧ ਤੋਂ ਵੱਧ ਮਾਤਰਾ 158 ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ-ਹਰਿਆਣਾ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਰਿਹਾ ਤਾਂ ਸਿਟੀ ਬਿਊਟੀਫੁੱਲ ਦੀ ਹਵਾ ਖ਼ਰਾਬ ਹੋਣ ਵਿੱਚ ਦੇਰ ਨਹੀਂ ਲੱਗੇਗੀ।


ਸਾਹ ਦੇ ਰੋਗੀਆਂ ਨੂੰ ਹੋ ਰਹੀ ਵੱਧ ਪਰੇਸ਼ਾਨੀ


ਖਰਾਬ ਹਵਾ ਕਾਰਨ ਸਾਹ ਲੈਣ ਵਾਲੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚੋਂ ਮਾਨਸੂਨ ਵੀ ਰਵਾਨਾ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਨੇ ਐਤਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਠੰਡ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਸੁਧਾਰ ਹੋਣ ਦੀ ਉਮੀਦ ਹੈ। ਇਲਾਕਾ ਨਿਵਾਸੀਆਂ ਪ੍ਰਿਅੰਕਾ ਅਗਰਵਾਲ, ਰੋਹਿਤ, ਧੀਰਜ ਕੌਸ਼ਲ ਅਤੇ ਗੁਰ ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਪਰਾਲੀ ਸਾੜਨ ਨਾਲ ਚੰਡੀਗੜ੍ਹ ਦੀ ਹਵਾ ਦੂਸ਼ਿਤ ਹੋਣ ਲੱਗੀ ਹੈ। ਇਸ ਦਾ ਅਸਰ ਅੱਖਾਂ 'ਤੇ ਪੈਂਦਾ ਹੈ। ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।


ਇਹ ਵੀ ਪੜ੍ਹੋ: ਪਾਕਿਸਤਾਨ 'ਚ ਹੈ ਰਹੱਸਮਈ ਸਵਰਗ ! 80 ਸਾਲਾਂ ਤੱਕ ਔਰਤਾਂ ਇੱਥੇ ਰਹਿੰਦੀਆਂ ਨੇ ਜਵਾਨ


ਬੀਤੇ ਇੱਕ ਹਫਤੇ ‘ਚ ਕਿਵੇਂ ਦਾ ਰਿਹਾ AQI


04 ਅਕਤੂਬਰ 127


03 ਅਕਤੂਬਰ 132


02 ਅਕਤੂਬਰ 144


01 ਅਕਤੂਬਰ 116


30 ਸਤੰਬਰ 106


29 ਸਤੰਬਰ 129


28 ਸਤੰਬਰ 99


AQI ਪੱਧਰ


0-50                    ਚੰਗਾ


51-100              ਤਸੱਲੀਬਖਸ਼


101-200            ਦਰਮਿਆਨਾ


201-300            ਖਰਾਬ


301-400            ਬਹੁਤ ਖਰਾਬ


401-500           ਗੰਭੀਰ


ਇਹ ਵੀ ਪੜ੍ਹੋ: India Canada Row: ਨਹੀਂ ਸੁਧਰ ਰਹੇ ਦੋਵਾਂ ਦੇਸ਼ਾਂ ਦੇ ਸਬੰਧ ! 10 ਅਕਤੂਬਰ ਤੱਕ ਭਾਰਤ ਚੋਂ ਭੇਜੇ ਜਾਣਗੇ ਕੈਨੇਡਾ ਦੇ 41 ਡਿਪਲੋਮੈਟ