Weather Update Today : ਹਰਿਆਣਾ ਦੇ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਸੂਬੇ ਦੇ ਜ਼ਿਲ੍ਹਿਆਂ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸਥਿਤੀ ਇਹ ਹੈ ਕਿ ਮਾਰਚ ਮਹੀਨੇ ਵਿਚ ਹੀ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉਪਰ ਜਾਣ ਲੱਗਾ ਹੈ। ਹਰਿਆਣਾ ਦਾ ਸਿਰਸਾ ਐਤਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਤਾਪਮਾਨ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਅਗਲੇ ਪੰਜ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਪਰ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲ ਸਕਦੀ ਹੈ।

 

ਇਹ ਵੀ ਪੜ੍ਹੋ : ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਹਰਜੋਤ ਬੈਂਸ , IPS ਅਧਿਕਾਰੀ ਨਾਲ ਲੈਣਗੇ ਲਾਵਾਂ


ਪੰਜਾਬ ਦੀ ਹਾਲਤ ਵੀ ਹਰਿਆਣਾ ਵਰਗੀ ਹੈ। ਇੱਥੇ ਵੀ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮਾਰਚ ਮਹੀਨੇ ਵਿੱਚ ਹੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਰਚ ਮਹੀਨਾ ਅੱਧਾ ਵੀ ਨਹੀਂ ਲੰਘਿਆ ਕਿ ਗਰਮੀ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

 

ਇਹ ਵੀ ਪੜ੍ਹੋ : ਪੰਜਾਬੀਆਂ ਲਈ ਖ਼ੁਸ਼ਖ਼ਬਰੀ ! 142 ਨਵੇਂ ਖੋਲ੍ਹੇ ਜਾਣਗੇ ਆਮ ਆਦਮੀ ਕਲੀਨਿਕ

ਹਰਿਆਣਾ-ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ


• ਹਰਿਆਣਾ-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ 17.1 ਡਿਗਰੀ ਸੈਲਸੀਅਸ ਰਿਹਾ। 
• ਅੰਬਾਲਾ ਦਾ ਤਾਪਮਾਨ 20.2 ਡਿਗਰੀ ਸੈਲਸੀਅਸ ਹੈ।
• ਹਿਸਾਰ ਦਾ ਤਾਪਮਾਨ 18 ਡਿਗਰੀ ਸੈਲਸੀਅਸ ਹੈ।
• ਕਰਨਾਲ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਹੈ।
• ਅੰਮ੍ਰਿਤਸਰ ਦਾ ਤਾਪਮਾਨ 16 ਡਿਗਰੀ ਸੈਲਸੀਅਸ ਹੈ।
• ਲੁਧਿਆਣਾ ਦਾ ਤਾਪਮਾਨ 28.2 ਡਿਗਰੀ ਸੈਲਸੀਅਸ ਹੈ।
• ਪਟਿਆਲਾ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਹੈ।

ਦੁਪਹਿਰ ਨੂੰ ਗਰਮੀ


ਵੈਸਟਰਨ ਡਿਸਟਰਬੈਂਸ ਕਾਰਨ ਹਰਿਆਣਾ-ਪੰਜਾਬ ਦਾ ਮੌਸਮ ਵਾਰ -ਵਾਰ ਬਦਲ ਰਿਹਾ ਹੈ, ਜਿੱਥੇ ਸਵੇਰੇ ਹਲਕੀ ਠੰਢ ਤੇ ਦੁਪਹਿਰ ਬਾਅਦ ਗਰਮੀ ਪ੍ਰੇਸ਼ਾਨ ਕਰ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2-3 ਦਿਨਾਂ ਲਈ ਅਲਰਟ ਜਾਰੀ ਕਰਦੇ ਹੋਏ ਕੁਝ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਦੇ ਨਾਲ ਬੱਦਲਵਾਈ ਰਹਿਣ ਦੀ ਸੰਭਾਵਨਾ ਜਤਾਈ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ਦਾ ਕੀ ਹਾਲ ਹੈ?


ਜੇਕਰ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇਸ ਸਾਲ ਦੀ ਗਰਮੀ ਕਿਹੋ ਜਿਹੀ ਰਹੇਗੀ ,ਇਸ ਦਾ ਟ੍ਰੇਲਰ ਮਾਰਚ 'ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਐਤਵਾਰ ਨੂੰ ਇੱਥੇ ਵੱਧ ਤੋਂ ਵੱਧ ਤਾਪਮਾਨ 34.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੋ ਇਸ ਸੀਜ਼ਨ ਦੀ ਔਸਤ ਨਾਲੋਂ 5 ਡਿਗਰੀ ਵੱਧ ਹੈ।