Punjab News: ਪੰਜਾਬ ਵਿੱਚ ਜਦੋਂ ਵਿਆਹਾਂ ਦੀ ਗੱਲ ਹੁੰਦੀ ਹੈ ਤਾਂ ਸਭ ਦੇ ਧਿਆਨ ਵਿੱਚ ਘੋੜੀ ਜਾਂ ਫਿਰ ਮਹਿੰਗੀਆਂ ਗੱਡੀਆਂ ਆਉਂਦੀਆਂ ਹਨ ਪਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜਲੰਧਰ ਦੇ ਲੋਹੀਆ ਬਲਾਕ ਦੇ ਇਲਾਕੇ ਧੱਕਾ ਬਸਤੀ ਵਿੱਚੋਂ ਕਿਸ਼ਤੀ ਉੱਤੇ ਬਾਰਾਤ ਨਿਕਲੀ ਹੈ।
ਜ਼ਿਕਰ ਕਰ ਦਈਏ ਕਿ ਜਲੰਧਰ ਦੇ ਲੋਹੀਆਂ ਬਲਾਕ ਵਿੱਚ ਅਜੇ ਵੀ ਹੜ੍ਹਾਂ ਦੀ ਮਾਰ ਹੈ ਜਿਸ ਕਰਕੇ ਮਜਬੂਰਨ ਮੁੰਡੇ ਵਾਲਿਆਂ ਨੂੰ ਬਾਰਾਤ ਲੈ ਕੇ ਕਿਸ਼ਤੀ ਉੱਤੇ ਆਉਣਾ ਪਿਆ। ਕਿਉਂਕਿ ਇੱਥੇ ਹਾਲੇ ਤੱਕ ਕਿਸ਼ਤੀ ਤੋਂ ਬਿਨਾਂ ਆਉਣ ਜਾਣ ਦਾ ਹੋਰ ਕੋਈ ਸਾਧਨ ਨਹੀਂ ਹੈ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਕਿਹਾ, ਪੰਜਾਬ ਨੂੰ ਹੜ੍ਹਾਂ ਦੀ ਲਪੇਟ ’ਚ ਆਏ ਨੂੰ ਦੋ ਮਹੀਨੇ ਬੀਤ ਚੁੱਕੇ ਹਨ ਪਰ ਹਾਲੇ ਤੱਕ ਅਨੇਕਾਂ ਇਲਾਕੇ ਪਾਣੀ ਵਿਚ ਡੁੱਬੇ ਹਨ। 15 ਅਗਸਤ 2023 ਤੱਕ ਮੁਆਵਜ਼ੇ ਦਾ ਐਲਾਨ ਕਰਨ ਵਾਲੇ ਝੂਠੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਇਲਾਕਿਆਂ ਵਿਚੋਂ ਪਾਣੀ ਕੱਢਣ ਦਾ ਪ੍ਰਬੰਧ ਵੀ ਨਹੀਂ ਕਰ ਸਕੇ। ਹਾਲਾਤ ਇਹ ਹਨ ਕਿ ਲੋਕਾਂ ਨੂੰ ਕਿਸ਼ਤੀਆਂ ’ਤੇ ਬਰਾਤਾਂ ਲਿਜਾਦੀਆਂ ਪੈ ਰਹੀਆਂ ਹਨ। ਕੁਝ ਤਾਂ ਸ਼ਰਮ ਕਰੋ ਭਗਵੰਤ ਮਾਨ ਜੀ, ਬਹੁਤ ਨਹੀਂ ਤਾਂ ਦਿਨ ਦੇ ਕੁਝ ਘੰਟੇ ਹੀ ਪੰਜਾਬ ’ਤੇ ਧਿਆਨ ਦੇ ਲਿਆ ਕਰੋ। ਝੂਠੇ ਦਿੱਲੀ ਮਾਡਲ ਵਾਲੇ...
ਜ਼ਿਕਰ ਕਰ ਦਈਏ ਕਿ ਇਸ ਬਾਬਤ ਵਿਆਹ ਵਿੱਚ ਸ਼ਾਮਲ ਹੋਏ ਪਿੰਡ ਵਾਸੀਆਂ ਨੇ ਕਿਹਾ ਕਿਕਿ ਜਦੋਂ ਵੀ ਕੋਈ ਸਮਾਗਮ ਹੁੰਦਾ ਸੀ ਤਾਂ ਸਾਰਾ ਪਿੰਡ ਹੀ ਸ਼ਮੂਲੀਅਤ ਕਰਦਾ ਸੀ। “ਪਰ ਇਸ ਵਾਰ, ਇਹ ਵੱਖਰਾ ਸੀ। ਹਾਲਾਤਾਂ ਕਾਰਨ ਹਰ ਘਰ ਵਿੱਚੋਂ ਸ਼ਾਇਦ ਹੀ ਇੱਕ ਪਰਿਵਾਰਕ ਮੈਂਬਰ ਵਿਆਹ ਵਿੱਚ ਸ਼ਾਮਲ ਹੋਇਆ, ਪਰ ਅਸੀਂ ਖੁਸ਼ ਹਾਂ ਕਿ ਸਭ ਕੁਝ ਸ਼ਾਂਤੀ ਨਾਲ ਹੋਇਆ।