Charanjit Channi: ਜਲੰਧਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਪ੍ਰਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ 'ਚੋਂ ਇਕ ਰੰਗ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਕਸ਼ੇ ਚਲਾਉਣ ਦਾ ਵੀ ਦੇਖਣ ਨੂੰ ਮਿਲਿਆ ਹੈ। ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਦੇ ਚੋਣ ਪ੍ਰਚਾਰ ਦੌਰਾਨ ਚੰਨੀ ਔਰਤਾਂ ਨੂੰ ਰਿਕਸ਼ੇ 'ਤੇ ਸਵਾਰੀ ਕਰਵਾਉਂਦੇ ਨਜ਼ਰ ਆ ਰਹੇ ਹਨ। ਚੰਨੀ ਦਾ ਰਿਕਸ਼ਾ ਚਲਾਉਣ ਦਾ ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਜਦੋਂ ਚਰਨਜੀਤ ਸਿੰਘ ਚੰਨੀ 112 ਦਿਨ ਪੰਜਾਬ ਦੇ ਮੁੱਖ ਮੰਤਰੀ ਸਨ, ਉਸ ਸਮੇਂ ਵੀ ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋਈਆਂ ਸਨ। ਇਸ ਦੌਰਾਨ ਉਹ ਕਦੇ ਕੰਧ ਉੱਤੇ ਬੈਠ ਕੇ ਆਮ ਆਦਮੀ ਦੀ ਗੱਲ ਸੁਣਦੇ ਸੀ। ਇਸ ਦੌਰਾਨ ਚੰਨੀ ਦੀ ਬੱਕਰੀ ਦਾ ਦੁੱਧ ਚੋਣ ਦੀ ਵੀਡੀਓ ਵੀ ਵਾਇਰਲ ਹੋਈ ਸੀ।
ਜਲੰਧਰ ਜ਼ਿਮਨੀ ਚੋਣ ਦਾ ਵੇਰਵਾ
ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣਾਂ ਲਈ 1972 ਪੋਲਿੰਗ ਬੂਥ ਸਥਾਪਿਤ ਕਰਨ ਨੂੰ ਅੰਤਿਮ ਰੂਪ ਦਿੱਤਾ ਹੈ। ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 16,21,800 ਵੋਟਰ ਹਨ। ਇਨ੍ਹਾਂ ਵਿੱਚ 8,44,904 ਪੁਰਸ਼, 7,76,855 ਮਹਿਲਾ ਤੇ 41 ਥਰਡ ਜੈਂਡਰ ਵੋਟਰ ਸ਼ਾਮਲ ਹਨ।
ਸਰਕਾਰੀ ਅੰਕੜਿਆਂ ਮੁਤਾਬਕ, ਸਭ ਤੋਂ ਵੱਧ ਗਿਣਤੀ 2,00,018 ਵੋਟਰ ਵਿਧਾਨ ਸਭਾ ਹਲਕਾ ਫਿਲੌਰ ਵਿੱਚ ਹਨ ਜਦੋਂਕਿ ਆਦਮਪੁਰ ਵਿਧਾਨ ਸਭਾ ਹਲਕੇ ਵਿੱਚ 1,64,962 ਵੋਟਰ ਹਨ। ਇਸੇ ਤਰ੍ਹਾਂ ਹਲਕਾ ਨਕੋਦਰ 1,91,067, ਹਲਕਾ ਸ਼ਾਹਕੋਟ ਵਿੱਚ 1,82,026, ਹਲਕਾ ਕਰਤਾਰਪੁਰ ਵਿੱਚ 1,79,704, ਹਲਕਾ ਜਲੰਧਰ ਵੈਸਟ ਵਿੱਚ 1,65,973, ਜਲੰਧਰ ਸੈਂਟਰਲ ਵਿੱਚ 1,68,237, ਹਲਕਾ ਜਲੰਧਰ ਉੱਤਰੀ ਵਿੱਚ 1,83,363 ਤੇ ਹਲਕਾ ਜਲੰਧਰ ਛਾਉਣੀ ਵਿੱਚ 1,86,450 ਵੋਟਰ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 1850 ਸਰਵਿਸ ਵੋਟਰ ਜਿਨ੍ਹਾਂ ਵਿੱਚ 1728 ਪੁਰਸ਼ ਤੇ 122 ਮਹਿਲਾ ਵੋਟਰ ਸ਼ਾਮਲ ਹਨ।
ਜ਼ਿਕਰ ਕਰ ਦਈਏ ਕਿ ਫਿਲੌਰ ਹਲਕੇ ਵਿੱਚ 242, ਨਕੋਦਰ ਵਿੱਚ 252, ਸ਼ਾਹਕੋਟ ਵਿੱਚ 250, ਕਰਤਾਰਪੁਰ ਵਿੱਚ 228, ਜਲੰਧਰ ਵੈਸਟ ਵਿੱਚ 183, ਜਲੰਧਰ ਸੈਂਟਰਲ ਵਿੱਚ 186, ਜਲੰਧਰ ਉਤੱਰੀ 196, ਜਲੰਧਰ ਛਾਉਣੀ 218 ਤੇ ਆਦਮਪੁਰ ਹਲਕੇ ਵਿੱਚ 217 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।