Jalandhar News: ਜਲੰਧਰ ਵਿੱਚ ਸ਼ਨੀਵਾਰ ਸ਼ਾਮ ਨੂੰ ਤੇਜ਼ ਗਰਮੀ ਵਿਚਾਲੇ ਮੌਸਮ ਨੇ ਆਪਣਾ ਮਿਜ਼ਾਜ ਬਦਲ ਲਿਆ ਹੈ। ਇਸ ਦੌਰਾਨ ਕਈ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਜਦੋਂ ਕਿ ਕਈ ਲੋਕਾਂ ਲਈ ਤੂਫਾਨ ਆਫ਼ਤ ਬਣ ਗਿਆ ਹੈ। ਇਸ ਤੂਫਾਨ ਕਾਰਨ ਸ਼ਹਿਰ ਵਿੱਚ ਕਈ ਥਾਵਾਂ 'ਤੇ ਭਾਰੀ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਇਸੇ ਤਰ੍ਹਾਂ ਜਲੰਧਰ ਦੇ ਸੈਂਟਰਲ ਟਾਊਨ ਇਲਾਕੇ ਵਿੱਚ ਤੂਫਾਨ ਕਾਰਨ ਘਰ ਦੇ ਉੱਪਰ ਲੱਗਿਆ ਸੋਲਰ ਪੈਨਲ ਗਲੀ ਵਿੱਚ ਡਿੱਗ ਗਿਆ। ਸੋਲਰ ਪੈਨਲ ਡਿੱਗਣ ਕਾਰਨ ਗਲੀ ਵਿੱਚ ਖੜ੍ਹੇ ਵਾਹਨ ਅਤੇ ਰਾਹਗੀਰ ਇਸ ਵਿੱਚ ਫਸ ਗਏ। ਇਸ ਤੋਂ ਬਾਅਦ ਘਰ ਦੇ ਮਾਲਕ ਨੇ ਪਹਿਲਾਂ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਲਾਜ ਲਈ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਮਿਤ ਦੁੱਗਲ ਨੇ ਦੱਸਿਆ ਕਿ ਉਹ ਘਰ ਵਿੱਚ ਮੌਜੂਦ ਸੀ। ਜਦੋਂ ਸ਼ਾਮ ਨੂੰ ਤੂਫਾਨ ਆਇਆ ਤਾਂ ਅਚਾਨਕ ਧਮਾਕੇ ਦੀ ਆਵਾਜ਼ ਆਈ। ਜਦੋਂ ਉਨ੍ਹਾਂ ਨੇ ਬਾਹਰ ਆ ਕੇ ਦੇਖਿਆ ਤਾਂ ਸੋਲਰ ਪੈਨਲ ਉਖੜ ਕੇ ਡਿੱਗ ਗਿਆ ਸੀ। ਇਸ ਕਾਰਨ ਗੁਆਂਢੀਆਂ ਦੀ ਕਾਰ ਨੁਕਸਾਨੀ ਗਈ। ਉਸੇ ਸਮੇਂ ਗਲੀ ਵਿੱਚੋਂ ਲੰਘ ਰਹੇ ਲੋਕ ਜ਼ਖਮੀ ਹੋ ਗਏ। ਜਿੱਥੇ ਲੋਕਾਂ ਨੂੰ ਅਚਾਨਕ ਆਏ ਤੂਫਾਨ ਅਤੇ ਮੀਂਹ ਹਨੇਰੀ ਕਾਰਨ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਇਸ ਕਾਰਨ ਕਈ ਵੱਡੇ ਨੁਕਸਾਨ ਹੋਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।