wasting Rs. 81 lakh on Cultural Programme: ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਮੁੜ ਤੋਂ ਸਰਕਾਰ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਬਿਕਰਮ ਮਜੀਠੀਆ ਨੇ ਟਵੀਟ ਕਰਕੇ ਮਾਨ ਸਰਕਾਰ ਤੋਂ ਹਿਸਾਬ ਮੰਗਿਆ ਤੇ ਸਰਕਾਰ ਦਾ ਖਰਚਾ ਵੀ ਯਾਦ ਕਰਵਾਇਆ ਹੈ। ਮੀਜੀਠੀਆ ਨੇ ਇਹ ਸਵਾਲ ਅੱਜ ਸ਼ਾਮ ਜਲੰਧਰ ਵਿੱਚ ਹੋਣ ਵਾਲੇ ਸਰਕਾਰੀ ਸਮਾਗਮ ਨੂੰ ਲੈ ਕੇ ਖੜ੍ਹੇ ਕੀਤੇ ਹਨ। ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਸਰਕਾਰ ਨੇ ਆਪਣੇ 'ਤੇ ਪੈਸੇ ਖਰਚ ਕਰਨੇ ਹੋਣ ਤਾਂ ਫੰਡ ਹੁੰਦੇ ਹਨ ਪਰ ਜੇ ਜਨਤਾ ਨੂੰ ਦੇਣੇ ਹੋਣ ਤਾਂ ਮੁੱਠੀ ਬੰਦ ਕਰ ਲੈਂਦੇ ਹਨ। 


ਬਿਕਰਮ ਮਜੀਠੀਆ ਨੇ ਟਵੀਟ ਕਰਕੇ ਕਿਹਾ ਕਿ -  ਮੁਲਾਜ਼ਮਾਂ ਨੂੰ ਡੀਏ ਦੇਣ ਲਈ ਪੈਸੇ ਨਹੀਂ ਹਨ ਪਰ ਮੁੱਖ ਮੰਤਰੀ ਜਲੰਧਰ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਉਹ ਖ਼ੁਦ ਮੁੱਖ ਮਹਿਮਾਨ ਹੈ ' ਤੇ 81 ਲੱਖ ਰੁਪਏ ਖ਼ਰਚ ਕਰ ਰਿਹਾ ਹੈ। ਇਹ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਤੁਹਾਡੇ ਬੌਸ ਕੇਜਰੀਵਾਲ ਦੇ ਟੂਰ ਐਂਡ ਟ੍ਰੈਵਲਜ਼, ਇਸ਼ਤਿਹਾਰਬਾਜ਼ੀ, ਸੱਭਿਆਚਾਰਕ ਸ਼ੋਆਂ, ਸ਼ਰੇਆਮ ਰੈਲੀਆਂ ਲਈ ਪੈਸੇ ਦੀ ਕੋਈ ਕਮੀ ਨਹੀਂ ਪਰ ਮੁਲਾਜ਼ਮਾਂ ਅਤੇ ਹੋਰ ਪੰਜਾਬੀਆਂ ਜਿਨ੍ਹਾਂ ਨੂੰ 2022 ਵਿੱਚ ਚੰਨ ਤਾਰਿਆਂ ਦੇ ਵਾਅਦੇ ਕੀਤੇ ਸੀ ਉਨ੍ਹਾਂ ਲਈ ਸਰਕਾਰ ਕੋਲ ਕੁਝ ਵੀ  ਨਹੀਂ ਹੈ। 


ਨਾ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਲਈ ਤੁਹਾਡੇ ਕੋਲ ਕੁਝ ਹੈ ਤੇ ਨਾ ਕਿਸਾਨਾਂ ਦੀਆਂ ਬਰਬਾਦ ਫਸਲਾਂ ਲਈ ਮੁਆਵਜ਼ਾ ਪਰ ਸੂਬੇ ਦਾ ਪੈਸਾ ਕੇਜਰੀਵਾਲ ਨੂੰ ਚਮਕਾਉਣ ਲਈ ਉਡਾਇਆ ਜਾ ਰਿਹਾ ਹੈ, ਲਾਹਣਤ ਹੈ ਤੁਹਾਡੇ ਇਸ ਪੰਜਾਬ ਵਿਰੋਧੀ ਬਦਲਾਅ ਅਤੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾਉਣ ਵਾਲੇ ਝੂਠੇ ਵਿਕਾਸ ਉੱਤੇ।


 



 


 


ਇਸ ਪੂਰੇ ਪ੍ਰੋਗਰਾਮ ਵਿੱਚ 14 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ 200 ਵੀ.ਆਈ.ਪੀਜ਼ ਵੀ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੇ ਖਾਣੇ ਦਾ ਅਨੁਮਾਨ 26 ਲੱਖ ਰੁਪਏ ਰੱਖਿਆ ਗਿਆ ਹੈ। ਇੰਨਾ ਹੀ ਨਹੀਂ ਸੰਗੀਤ, ਸਜਾਵਟ ਅਤੇ ਹੋਰ ਜ਼ਰੂਰੀ ਸਮਾਨ ਲਈ 14.65 ਲੱਖ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ। ਟੈਂਟ ਲਗਾਉਣ ਅਤੇ ਹੋਰ ਜ਼ਰੂਰੀ ਕੰਮਾਂ ਲਈ 25 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।


 


VIDEO  -