Jalandhar News: ਪੰਜਾਬੀਆਂ ਲਈ ਖੁਸ਼ਖਬਰੀ ਹੈ। ਹੁਣ 100 ਰੁਪਏ ਕਿੱਲੋ ਵਾਲੀ ਛੋਲਿਆਂ ਦੀ ਦਾਲ ਸਿਰਫ 60 ਰੁਪਏ ਪ੍ਰਤੀ ਕਿਲੋ ਮਿਲੇਗੀ। ਇੱਕ ਆਧਾਰ ਕਾਰਡ 'ਤੇ ਚਾਰ ਕਿਲੋ ਛੋਲਿਆਂ ਦੀ ਦਾਲ ਦਿੱਤੀ ਜਾ ਰਹੀ ਹੈ। ਆਮ ਲੋਕਾਂ ਨੂੰ ਮੰਗਲਵਾਰ ਸਵੇਰੇ 10 ਵਜੇ ਤੋਂ ਸਸਤੀ ਦਾਲ ਮਿਲਣੀ ਸ਼ੁਰੂ ਹੋ ਗਈ। ਇਹ ਹਰ ਰੋਜ਼ ਸਵੇਰੇ 10 ਵਜੇ ਤੋਂ 11 ਵਜੇ ਤੱਕ ਦਿੱਤੀ ਜਾਵੇਗੀ। ਅਧਿਕਾਰੀਆਂ ਮੁਤਾਬਕ ਆਧਾਰ ਕਾਰਡ ਤੋਂ ਬਿਨਾਂ ਕਿਸੇ ਨੂੰ ਦਾਲ ਨਹੀਂ ਦਿੱਤੀ ਜਾਵੇਗੀ। ਦੁਕਾਨਦਾਰ ਨੂੰ ਸਾਰਾ ਰਿਕਾਰਡ NCCF ਕੋਲ ਜਮ੍ਹਾ ਕਰਵਾਉਣਾ ਹੋਵੇਗਾ।


ਦਰਅਸਲ ਪਿਆਜ਼ ਤੋਂ ਬਾਅਦ ਕੇਂਦਰ ਸਰਕਾਰ ਦੇ ਐਨਸੀਸੀਐਫ (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵੱਲੋਂ ਪੰਜਾਬ ਵਿੱਚ ਦਾਲਾਂ ਵੀ ਸਸਤੇ ਭਾਅ ’ਤੇ ਵੇਚੀਆਂ ਜਾਣ ਲੱਗੀਆਂ ਹਨ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵਿੱਚ ਲੋਕ ਦਾਲ ਖਰੀਦਣ ਲਈ ਮੰਗਲਵਾਰ ਸਵੇਰੇ 10 ਵਜੇ ਤੋਂ ਹੀ ਪੁੱਜ ਰਹੇ ਹਨ।


ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਆਜ਼ ਮਹਿੰਗਾ ਹੋਣ ਕਾਰਨ ਪੰਜਾਬ ਵਿੱਚ ਕੇਂਦਰ ਸਰਕਾਰ ਦੀ ਸਕੀਮ ਤਹਿਤ ਪਿਆਜ਼ 25 ਰੁਪਏ ਕਿਲੋ ਵੇਚਿਆ ਜਾ ਰਿਹਾ ਸੀ। ਹੁਣ ਛੋਲਿਆਂ ਦੀ ਦਾਲ ਵੀ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾਇਆ ਕਰੇਗੀ। ਲੋਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇਖ ਕੇ ਦਾਲ ਦਿੱਤੀ ਜਾਏਗੀ।


ਇਸ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਬਾਜ਼ਾਰ ਵਿੱਚ ਮਹਿੰਗੀਆਂ ਵਸਤਾਂ 'ਤੇ ਨਜ਼ਰ ਰੱਖ ਰਹੀ ਹੈ। ਲੋਕਾਂ ਦੀਆਂ ਜੇਬਾਂ 'ਤੇ ਬੋਝ ਵਧਾਉਣ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਸਰਕਾਰੀ ਸਕੀਮ ਤਹਿਤ ਲਿਆ ਕੇ ਸਸਤੇ ਭਾਅ 'ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸਕੀਮ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Punjab News: 'ਕੇਜਰੀਵਾਲ ਦੀ ਮਸ਼ਹੂਰੀ ਲਈ ਪੰਜਾਬ ਨੂੰ ਨੀਂਵਾ ਦਿਖਾਉਣਾ, ਇਸਨੂੰ ਪੰਜਾਬੀ 'ਚ ਗੁਲਾਮੀ ਕਰਨਾ ਕਿਹਾ ਜਾਂਦਾ'


ਦੱਸ ਦਈਏ ਕਿ ਕਰਿਆਨੇ ਦੀਆਂ ਦੁਕਾਨਾਂ 'ਤੇ ਛੋਲਿਆਂ ਦੀ ਦਾਲ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਇਸ ਨਾਲ ਆਮ ਲੋਕਾਂ ਦੀਆਂ ਜੇਬਾਂ 'ਤੇ ਭਾਰ ਵਧ ਗਿਆ ਹੈ। ਹੁਣ ਸਰਕਾਰ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਾਲ ਵੇਚੇਗੀ। ਇਹ ਸਪਲਾਈ ਕੇਂਦਰ ਸਰਕਾਰ ਦੇ NCCF (ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਜਦੋਂ ਪਿਆਜ਼ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ, ਉਦੋਂ ਵੀ ਕੇਂਦਰ ਸਰਕਾਰ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਵਿੱਚ ਸਸਤੇ ਪਿਆਜ਼ ਵੇਚੇ ਗਏ ਸਨ। ਸਰਕਾਰ ਨੇ ਮੁਹੱਲਿਆਂ ਵਿੱਚ ਵੀ ਲੋਕਾਂ ਨੂੰ ਸਸਤੇ ਪਿਆਜ਼ ਵੇਚੇ ਸਨ।


ਇਹ ਵੀ ਪੜ੍ਹੋ: IND vs AUS 3rd T20I: ਕੀ ਟੀਮ ਇੰਡੀਆ ਦੀ ਦਹਾੜ ਤੋਂ ਡਰਿਆ ਆਸਟ੍ਰੇਲੀਆ ? ਮੱਧ ਸੀਰੀਜ਼ 'ਚ ਟੀ-20 ਟੀਮ 'ਚ ਕੀਤਾ ਬਦਲਾਅ