ਪੰਜਾਬ ਦੇ ਜਲੰਧਰ ਵਿੱਚ ਇਕ ਪੁਲਿਸ ਕਰਮੀ ਨੇ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਮ੍ਰਿਤਕ 30 ਸਾਲਾ ਰਣਜੀਤ ਸਿੰਘ ਪਟਿਆਲਾ ਵਿੱਚ ਪੰਜਾਬ ਪੁਲਿਸ ਦੀ ਕਮਾਂਡੋ ਬਟਾਲਿਅਨ ਵਿਚ ਤਾਇਨਾਤ ਸੀ। ਸਵੇਰੇ ਜਦੋਂ ਰਣਜੀਤ ਡਿਊਟੀ ’ਤੇ ਜਾਣ ਲਈ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ ਨੂੰ ਸ਼ੱਕ ਹੋਇਆ।
ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਣਜੀਤ ਫੰਦੇ ਨਾਲ ਲਟਕਿਆ ਮਿਲਿਆ। ਉਸਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸਦੀ ਪੁਲਿਸ ਜਾਂਚ ਕਰ ਰਹੀ ਹੈ।
ਕਮਾਂਡੋ ਬਟਾਲਿਅਨ ਵਿੱਚ ਸੀ ਤਾਇਨਾਤ
ਜਲੰਧਰ ਦੇ ਥਾਣਾ ਮੇਹਤਪੁਰ ਦੇ ਸੰਗੋਵਾਲ ਪਿੰਡ ਦੇ ਰਹਿਣ ਵਾਲੇ ਕਾਂਸਟੇਬਲ ਰਣਜੀਤ ਸਿੰਘ ਨੇ ਮੰਗਲਵਾਰ-ਬੁੱਧਵਾਰ ਦੀ ਰਾਤ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਰਣਜੀਤ ਪਟਿਆਲਾ ਵਿੱਚ ਪੰਜਾਬ ਪੁਲਿਸ ਦੀ 5ਵੀਂ ਕਮਾਂਡੋ ਬਟਾਲਿਅਨ ਵਿੱਚ ਤਾਇਨਾਤ ਸੀ। ਗੁਆਂਢੀਆਂ ਦੇ ਮੁਤਾਬਕ, ਉਹ ਕਾਫ਼ੀ ਸਮੇਂ ਤੋਂ ਛੁੱਟੀ ’ਤੇ ਸੀ।
ਪੁਲਿਸ ਨੇ ਕਿਹਾ– ਪੋਸਟਮਾਰਟਮ ਰਿਪੋਰਟ ਨਾਲ ਹੋਵੇਗਾ ਖੁਲਾਸਾ
ਮੇਹਤਪੁਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਹਾਲਾਂਕਿ ਇਹ ਹਜੇ ਸਾਹਮਣੇ ਨਹੀਂ ਆਇਆ ਕਿ ਇਸ ਨੋਟ ਵਿੱਚ ਕੀ ਲਿਖਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਧਰ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।